ਜੰਮੂ ਕਸ਼ਮੀਰ : ਅੱਤਵਾਦੀਆਂ ਨੇ ਘਰ 'ਚ ਦਾਖਲ ਹੋ ਕੇ ਪਿਉ-ਪੁੱਤ ਨੂੰ ਕੀਤਾ ਅਗਵਾ

04/05/2018 3:13:48 PM

ਬਾਂਦੀਪੋਰਾ— ਜੰਮੂ ਕਸ਼ਮੀਰ ਜ਼ਿਲੇ 'ਚ ਕੱਟੜਵਾਦੀਆਂ ਦਾ ਗੜ੍ਹ ਮੰਨੇ ਜਾਣ ਵਾਲੇ ਹਾਜਿਨ ਕਸਬੇ 'ਚ ਕੁਝ ਅੱਤਵਾਦੀਆਂ ਨੇ ਵੀਰਵਾਰ ਸਵੇਰ ਨੂੰ ਇਕ ਘਰ 'ਤੇ ਹਮਲਾ ਕੀਤਾ ਅਤੇ ਇਕ ਵਿਅਕਤੀ ਅਤੇ ਉਸ ਦੇ ਬੇਟੇ ਨੂੰ ਅਗਵਾ ਕਰ ਲਿਆ। ਅੱਤਵਾਦੀ ਦੋਵਾਂ ਨੂੰ ਆਪਣੇ ਨਾਲ ਲੈ ਜਾ ਰਹੇ ਸਨ ਪਰ ਰਸਤੇ 'ਚ ਅਗਵਾ ਕੀਤਾ ਗਿਆ ਵਿਅਕਤੀ ਕਿਸੇ ਤਰ੍ਹਾਂ ਅੱਤਵਾਦੀਆਂ ਦੇ ਹੱਥੋਂ ਬੱਚ ਕੇ ਭੱਜ ਗਿਆ ਪਰ ਉਸ ਦਾ ਬੇਟਾ ਹੁਣ ਵੀ ਅੱਤਵਾਦੀਆਂ ਦੇ ਕਬਜ਼ੇ 'ਚ ਹੈ।
ਪੁਲਸ ਨੇ ਇਲਾਕੇ 'ਚ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਸੁਰੱਖਿਅਤ ਵਾਪਸ ਆਏ ਵਿਅਕਤੀ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਅੱਤਵਾਦੀ ਕਿਸ ਸੰਗਠਨ ਨਾਲ ਸੰਬੰਧ ਰੱਖਦੇ ਹਨ, ਅਜੇ ਤੱਕ ਇਹ ਵੀ ਸਪੱਸ਼ਟ ਨਹੀਂ ਹੋ ਸਕਿਆ ਹੈ।


ਇਹ ਪਹਿਲਾਂ ਮੌਕਾ ਨਹੀਂ ਹੈ, ਜਦੋਂ ਅੱਤਵਾਦੀਆਂ ਵੱਲੋਂ ਕਿਸੇ ਨਾਗਰਿਕ ਨੂੰ ਅਗਵਾ ਕਰਨ ਦੀ ਗੱਲ ਸਾਹਮਣੇ ਆਈ ਹੈ। ਇਸ ਤੋਂ ਪਹਿਲਾਂ ਹਾਜਿਨ ਕਸਬੇ 'ਚ ਹੀ ਸੋਮਵਾਰ ਰਾਤ ਅੱਤਵਾਦੀ ਇਕ ਘਰ 'ਚ ਦਾਖਲ ਹੋ ਗਏ ਸਨ। ਘਰ 'ਚ ਦਾਖਲ ਹੁੰਦੇ ਹੀ ਉਨ੍ਹਾਂ ਨੇ ਤਾਬੜਤੋੜ ਗੋਲੀਬਾਰੀ ਸ਼ੁਰੂ ਕਰ ਦਿੱਤੀ। ਗੋਲੀਬਾਰੀ 'ਚ ਤਿੰਨ ਲੋਕ ਜ਼ਖਮੀ ਹੋ ਗਏ, ਜਦੋਂਕਿ ਅੱਤਵਾਦੀ ਘਰ ਦੇ ਮਾਲਕ ਅਤੇਜਵਾਈ ਨੂੰ ਅਗਵਾ ਕਰਕੇ ਨਾਲ ਲੈ ਗਏ ਹਨ।