ਪੁਲਵਾਮਾ ''ਚ ਅੱਤਵਾਦੀਆਂ ਨੇ ਪੀ. ਡੀ. ਪੀ. ਦੇ ਘਰ ''ਤੇ ਕੀਤਾ ਹਮਲਾ

10/22/2017 1:58:32 AM

ਪੁਲਵਾਮਾ— ਜੰਮੂ-ਕਸ਼ਮੀਰ 'ਚ ਪਿਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ. ਡੀ. ਪੀ.) ਆਗੂਆਂ 'ਤੇ ਲਗਾਤਾਰ ਹਮਲੇ ਹੋ ਰਹੇ ਹਨ। ਮਿਲੀ ਖਬਰ ਮੁਤਾਬਕ ਸ਼ੱਕੀ ਅੱਤਵਾਦੀਆਂ ਨੇ ਇਕ ਹੋਰ ਪੀ. ਡੀ. ਪੀ. ਆਗੂ ਦੇ ਘਰ 'ਤੇ ਹਮਲਾ ਕਰਕੇ ਉਸ ਨੂੰ ਤਬਾਅ ਕਰ ਦਿੱਤਾ। ਪੁਲਵਾਮਾ ਜ਼ਿਲੇ ਦੇ ਟ੍ਰਾਲ ਇਲਾਕੇ ਦੇ ਦਾਦਸੇਰਾ ਪਿੰਡ 'ਚ ਸਥਾਨਕ ਪੀ. ਡੀ. ਪੀ. ਲੀਡਰ ਦੇ ਘਰ ਨੂੰ ਅੱਤਵਾਦੀਆਂ ਨੇ ਨਾ ਸਿਰਫ ਨੁਕਸਾਨ ਪਹੁੰਚਾਇਆ ਬਲਕਿ ਫਾਇਰਿੰਗ ਕਰਦੇ ਹੋਏ ਵਾਰਦਾਤ ਵਾਲੀ ਜਗ੍ਹਾ ਤੋਂ ਫਰਾਰ ਹੋ ਗਏ।
ਸੂਤਰਾਂ ਮੁਤਾਬਕ ਸ਼ੱਕੀ ਅੱਤਵਾਦੀਆਂ ਦੇ ਇਕ ਗਰੁੱਪ ਨੇ ਪੀ. ਡੀ. ਪੀ. ਦੇ ਜੋਨਲ ਪ੍ਰੈਜ਼ੀਡੈਂਟ ਮੁਹੰਮਦ ਅਸ਼ਰਫ ਮੀਰ ਦੇ ਦਾਦਸੇਰਾ ਵਾਲੇ ਘਰ 'ਤੇ ਹਮਲਾ ਕੀਤਾ। ਵਾਰਦਾਤ ਦੇ ਸਮੇਂ ਮੀਰ ਘਰ 'ਤੇ ਮੌਜੂਦ ਨਹੀਂ ਸੀ। ਇਸ ਦੇ ਬਾਵਜੂਦ ਅੱਤਵਾਦੀਆਂ ਨੇ ਪੂਰੇ ਘਰ 'ਚ ਤੋੜ ਫੋੜ ਕੀਤੀ, ਦਰਵਾਜੇ-ਖਿੜਕੀਆਂ ਅਤੇ ਕੱਚ ਦਾ ਸਮਾਨ ਵੀ ਤੋੜ ਦਿੱਤਾ।
ਘਰ ਨੂੰ ਨੁਕਸਾਨ ਪਹੁੰਚਾਉਣ ਤੋਂ ਬਾਅਦ ਅੱਤਵਾਦੀ ਫਾਇਰਿੰਗ ਕਰਦੇ ਹੋਏ ਫਰਾਰ ਹੋ ਗਏ। ਹਮਲੇ 'ਚ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਹੈ।