ਫੌਜ ਦੀ ਕਸ਼ਮੀਰੀ ਮਾਂਵਾਂ ਨੂੰ ਅਪੀਲ- 'ਆਪਣੇ ਪੁੱਤਰਾਂ ਨੂੰ ਅੱਤਵਾਦੀ ਬਣਨ ਤੋਂ ਰੋਕੋ'

03/09/2019 3:59:19 PM

ਸ਼੍ਰੀਨਗਰ— ਜੰਮੂ-ਕਸ਼ਮੀਰ 'ਚ ਸ਼ਨੀਵਾਰ ਨੂੰ ਫੌਜ ਦੇ ਇਕ ਸੀਨੀਅਰ ਅਧਿਕਾਰੀ ਨੇ ਹਥਿਆਰ ਛੱਡ ਕੇ ਆਮ ਜੀਵਨ ਵੱਲ ਆਉਣ ਲਈ ਤਿਆਰ ਅੱਤਵਾਦੀਆਂ ਨੂੰ ਸੁਰੱਖਿਆ ਦਾ ਭਰੋਸਾ ਦਿੱਤਾ। ਲਾਈਟ ਇੰਫੈਨਟਰੀ ਦੇ ਹੈੱਡ ਕੁਆਰਟਰ 'ਤੇ ਇਕ ਸਮਾਰੋਹ 'ਚ ਬੋਲਦੇ ਹੋਏ ਲੈਫਟੀਨੈਂਟ ਜਨਰਲ ਕੰਵਲਜੀਤ ਸਿੰਘ ਢਿੱਲੋਂ ਨੇ ਉਨ੍ਹਾਂ ਕਸ਼ਮੀਰੀ ਮਾਂਵਾਂ ਤੋਂ ਆਪਣੇ ਬੇਟਿਆਂ ਨੂੰ ਵਾਪਸ ਬੁਲਾਉਣ ਦੀ ਅਪੀਲ ਕੀਤੀ, ਜੋ ਆਪਣਾ ਘਰ ਛੱਡ ਕੇ ਅੱਤਵਾਦ 'ਚ ਸ਼ਾਮਲ ਹੋ ਗਏ ਹਨ। ਉਨ੍ਹਾਂ ਨੇ ਕਸ਼ਮੀਰੀ ਮਾਂਵਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪੁੱਤਰਾਂ ਨੂੰ ਅੱਤਵਾਦੀ ਬਣਨ ਰੋਕਣ।

ਸ਼੍ਰੀਨਗਰ ਹੈੱਡ ਕੁਆਰਟਰ ਸਥਿਤ 15ਵੀਂ ਕੋਰ ਦੇ ਜਨਰਲ ਕਮਾਂਡਿੰਗ ਅਫ਼ਸਰ ਨੇ ਮਾਂਵਾਂ ਤੋਂ ਆਪਣੇ ਬੇਟਿਆਂ ਨੂੰ ਹਥਿਆਰ ਚੁੱਕਣ ਤੋਂ ਰੋਕਣ ਲਈ ਕਿਹਾ। ਕੇ.ਜੀ.ਐੱਸ. ਢਿੱਲੋਂ ਨੇ ਭਰੋਸਾ ਦਿੱਤਾ ਕਿ ਅੱਤਵਾਦ ਛੱਡਣ ਦਾ ਫੈਸਲਾ ਕਰਨ ਵਾਲਿਆਂ ਨੂੰ ਯਕੀਨੀ ਰੂਪ ਨਾਲ ਮੁੱਖ ਧਾਰਾ 'ਚ ਆਉਣ ਦਾ ਮੌਕਾ ਦਿੱਤਾ ਜਾਵੇਗਾ।

DIsha

This news is Content Editor DIsha