ਫੌਜ ਹੱਥੋਂ ਮਾਰੇ ਗਏ ਅੱਤਵਾਦੀ ਅਬੂ ਸੈਫੁੱਲਾ ਨੇ ਮਜ਼ਦੂਰਾਂ ਨੂੰ ਘਾਟੀ ’ਚੋਂ ਭੱਜਣ ਲਈ ਕੀਤਾ ਸੀ ਮਜਬੂਰ

01/25/2020 12:58:39 AM

ਸ਼੍ਰੀਨਗਰ — ਪੁਲਵਾਮਾ ਜ਼ਿਲੇ ’ਚ ਬੁੱਧਵਾਰ ਨੂੰ ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ ਮਾਰੇ ਗਏ ਅੱਤਵਾਦੀ ਦੀ ਪਛਾਣ ਪਾਕਿਸਤਾਨੀ ਨਾਗਰਿਕ ਵਜੋਂ ਹੋਈ ਹੈ, ਜੋ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨਾਲ ਜੁੜਿਆ ਹੋਇਆ ਸੀ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਅੱਤਵਾਦੀ ਅੱਤਵਾਦ ਪ੍ਰਭਾਵਿਤ ਦੱਖਣੀ ਕਸ਼ਮੀਰ ’ਚ ਅਬੂ ਸੈਫੁੱਲਾ ਅਤੇ ਅਬੂ ਕਾਸਿਮ ਦੇ ਨਾਂ ਨਾਲ ਸਰਗਰਮ ਸੀ।

ਅਧਿਕਾਰੀ ਨੇ ਦੱਸਿਆ ਕਿ ਮਾਰਿਆ ਗਿਆ ਅੱਤਵਾਦੀ 2 ਆਮ ਨਾਗਰਿਕਾਂ ਦੇ ਅਗਵਾ ਅਤੇ ਹੱਤਿਆ ਦਾ ਦੋਸ਼ੀ ਸੀ। ਨਾਲ ਹੀ ਉਹ ਵਿਸ਼ੇਸ਼ ਪੁਲਸ ਅਧਿਕਾਰੀਆਂ (ਐੱਸ. ਪੀ. ਓ.) ਅਤੇ ਗੈਰ-ਸਥਾਨਕ ਮਜ਼ਦੂਰਾਂ ਨੂੰ ਘਾਟੀ ’ਚੋਂ ਬਾਹਰ ਜਾਣ ਲਈ ਧਮਕਾਉਣ ਦੇ ਮਾਮਲੇ ’ਚ ਵੀ ਲੋੜੀਂਦਾ ਸੀ। ਉਨ੍ਹੰ ਦੱਸਿਆ ਕਿ ਉਹ ਜੁਲਾਈ 2013 ’ਚ ਕੁਪਵਾੜਾ ਜ਼ਿਲੇ ’ਚ ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ ਮਾਰੇ ਗਏ ਜੇ. ਈ. ਐੱਮ. ਆਪਣੇ ਆਪ ਮੁਖੀ ਬਣੇ ਪਾਕਿਸਤਾਨੀ ਕਮਾਂਡਰ ਕਾਰੀ ਯਾਸਿਰ ਦਾ ਨਜ਼ਦੀਕੀ ਸਹਿਯੋਗੀ ਸੀ।

Inder Prajapati

This news is Content Editor Inder Prajapati