ਜੰਮੂ-ਕਸ਼ਮੀਰ: ਭਾਜਪਾ ਸਰਪੰਚ ਦਾ ਅੱਤਵਾਦੀਆਂ ਨੇ ਗੋਲੀ ਮਾਰ ਕੇ ਕੀਤਾ ਕਤਲ

08/06/2020 11:04:53 AM

ਜੰਮੂ— ਦੱਖਣੀ ਕਸ਼ਮੀਰ ਦੇ ਕੁਲਗਾਮ 'ਚ ਭਾਜਪਾ ਨੇਤਾ ਅਤੇ ਸਰਪੰਚ ਸੱਜਾਦ ਅਹਿਮਦ ਖਾਂਡੇ ਦੀ ਅੱਤਵਾਦੀਆਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ। ਅਧਿਕਾਰਤ ਸੂਤਰਾਂ ਅੱਤਵਾਦੀਆਂ ਨੇ ਸੱਜਾਦ ਅਹਿਮਦ ਖਾਂਡੇ ਦੀ ਵੀਰਵਾਰ ਯਾਨੀ ਕਿ ਅੱਜ ਵੇਸੁ ਸਥਿਤ ਉਨ੍ਹਾਂ ਦੇ ਆਵਾਸ ਨੇੜੇ ਗੋਲੀ ਮਾਰ ਦਿੱਤੀ। ਇਕ ਅਧਿਕਾਰੀ ਨੇ ਦੱਸਿਆ ਕਿ ਅਹਿਮਦ ਇਸ ਗੋਲੀਬਾਰੀ 'ਚ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਤੁਰੰਤ ਜੀ. ਐੱਮ. ਸੀ. ਅਨੰਤਨਾਗ 'ਚ ਦਾਖਲ ਕਰਵਾਇਆ ਗਿਆ।  ਹਾਲਾਂਕਿ ਅਹਿਮਦ ਖਾਂਡੇ ਨੂੰ ਹਸਪਤਾਲ 'ਚ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਜੀ. ਐੱਮ. ਸੀ. ਦੇ ਡਾਕਟਰ ਪ੍ਰਧਾਨ ਡਾ. ਮੁਹੰਮਦ ਇਕਬਾਲ ਸੋਫੀ ਨੇ ਕਿਹਾ ਕਿ ਭਾਜਪਾ ਸਰਪੰਚ ਸੱਜਾਦ ਅਹਿਮਦ ਦੀ ਮੌਤ ਹਸਪਤਾਲ ਆਉਣ ਤੋਂ ਪਹਿਲਾਂ ਹੋ ਗਈ ਸੀ। 

ਇਹ ਵੀ ਪੜ੍ਹੋ: ਕਸ਼ਮੀਰ 'ਚ ਅੱਤਵਾਦੀ ਹਮਲਿਆਂ 'ਚ ਭਾਜਪਾ ਦਾ ਇੱਕ ਪੰਚ ਅਤੇ ਦੋ ਪੁਲਸ ਮੁਲਾਜ਼ਮ ਜ਼ਖ਼ਮੀ

ਦੱਸ ਦੇਈਏ ਕਿ ਪਿਛਲੇ 48 ਘੰਟਿਆਂ ਦੇ ਅੰਦਰ ਦੂਜੇ ਭਾਜਪਾ ਸਰਪੰਚ 'ਤੇ ਅੱਤਵਾਦੀਆਂ ਨੇ ਅਜਿਹਾ ਹਮਲਾ ਕੀਤਾ ਹੈ। ਬੀਤੀ 4 ਅਗਸਤ 2020 ਦੀ ਸ਼ਾਮ ਨੂੰ ਕਾਜੀਗੁੰਡ ਅਖਰਾਨ ਵਿਚ ਅੱਤਵਾਦੀਆਂ ਨੇ ਭਾਜਪਾ ਪੰਚ ਆਰਿਫ਼ ਅਹਿਮਦ 'ਤੇ ਹਮਲਾ ਕੀਤਾ ਸੀ। ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਸਨ। ਇਸ ਤੋਂ ਪਹਿਲਾਂ ਬੀਤੀ 8 ਜੂਨ ਨੂੰ ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿਚ ਅੱਤਵਾਦੀਆਂ ਨੇ ਕਸ਼ਮੀਰੀ ਪੰਡਤ ਸਰਪੰਚ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਲਸ਼ਕਰ-ਏ-ਤੋਇਬਾ ਨਾਲ ਜੁੜੇ ਸੰਗਠਨ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਸੀ।

Tanu

This news is Content Editor Tanu