ਹਿਜ਼ਬੁਲ ਮੁਜਾਹਿਦੀਨ ਦਾ ਅੱਤਵਾਦੀ ਕਾਬੂ, ਭਾਰੀ ਮਾਤਰਾ ’ਚ ਹਥਿਆਰ ਬਰਾਮਦ

01/15/2019 7:45:49 AM

ਸ਼੍ਰੀਨਗਰ, (ਮਜੀਦ)–ਕਸ਼ਮੀਰ ਵਿਚ ਸੋਮਵਾਰ ਨੂੰ ਸੁਰੱਖਿਆ ਬਲਾਂ ਦੇ ਹੱਥ ਵੱਡੀ ਕਾਮਯਾਬੀ ਲੱਗੀ। ਸੰਯੁਕਤ ਟੀਮ ਨੇ ਬਾਂਦੀਪੋਰਾ ਤੋਂ ਅੱਤਵਾਦੀ ਸੰਗਠਨ ਹਿਜ਼ਬੁਲ ਮੁਜਾਹਿਦੀਨ ਦੇ ਇਕ ਅੱਤਵਾਦੀ ਸਰਫਰਾਜ ਅਹਿਮਦ ਸ਼ੀਰ ਨੂੰ ਗ੍ਰਿਫਤਾਰ ਕਰ ਲਿਆ ਹੈ। 
ਅੱਤਵਾਦੀ ਤੋਂ ਕਾਫੀ ਮਾਤਰਾ ਵਿਚ ਹਥਿਆਰ ਵੀ ਬਰਾਮਦ ਕੀਤੇ ਗਏ ਹਨ। ਗ੍ਰਿਫਤਾਰ ਕੀਤੇ ਗਏ ਅੱਤਵਾਦੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਸ ਅਨੁਸਾਰ ਫੜਿਆ ਗਿਆ ਅੱਤਵਾਦੀ ਅਕਤੂਬਰ 2014 ਤੋਂ ਹਿਜ਼ਬੁਲ ਦੇ ਅੱਤਵਾਦੀ ਮੁਸ਼ਤਾਕ ਸ਼ੀਰ ਅਤੇ ਅਬੂ ਇਸਮਾਈਲ ਦੇ ਨਾਲ ਮਿਲ ਕੇ ਅੱਤਵਾਦੀ ਸਰਗਰਮੀਆਂ ਨੂੰ ਅੰਜਾਮ ਦੇ ਰਿਹਾ ਸੀ। ਉਹ ਸੁਮਲਰ ਗਰੁੱਪ ਦੇ ਨਾਲ ਵੀ ਜੁੜਿਆ ਹੋੋਇਆ ਸੀ, ਜਿਸ ਨੂੰ ਦੋ ਮਹੀਨੇ ਪਹਿਲਾਂ ਬਾਂਦੀਪੋਰਾ ਵਿਚ ਨਕਾਰਾ ਕੀਤਾ ਗਿਆ ਸੀ। 


Related News