ਜੰਮੂ ਕਸ਼ਮੀਰ ''ਚ ਆਈ.ਏ.ਐੈੱਫ. ਸਟੇਸ਼ਨ ਤੋਂ ਬਾਹਰ ਅੱਤਵਾਦੀ ਹਮਲਾ ਅਸਫ਼ਲ

02/21/2018 10:52:00 AM

ਸ਼੍ਰੀਨਗਰ— ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲੇ 'ਚ ਭਾਰਤੀ ਹਵਾਈ ਫੌਜ ਸਟੇਸ਼ਨ ਦੇ ਇਕ ਵਾਟਰ ਪੰਪ ਹਾਊਸ 'ਤੇ ਅੱਤਵਾਦੀਆਂ ਦੇ ਇਕ ਸਮੂਹ ਨੇ ਮੰਗਲਵਾਰ ਨੂੰ ਇਕ ਗ੍ਰੇਨੇਡ ਹਮਲਾ ਕੀਤਾ। ਇਸ ਹਮਲੇ 'ਚ ਤਾਇਨਾਤ ਸੰਤਰੀਆਂ ਨੇ ਇਸ ਗੋਲੀਬਾਰੀ ਦਾ ਵੀ ਮੂਹਤੋੜ ਜਵਾਬ ਦਿੱਤਾ ਅਤੇ ਅੱਤਵਾਦੀਆਂ ਨੂੰ ਭੱਜਣ ਲਈ ਮਜ਼ਬੂਰ ਕਰ ਦਿੱਤਾ।
ਇਕ ਸੁਰੱਖਿਆ ਬੁਲਾਰੇ ਨੇ ਦੱਸਿਆ, ''ਦੋ ਤੋਂ ਤਿੰਨ ਅੱਤਵਾਦੀਆਂ ਨੇ ਪੁਲਮਾਵਾ ਜ਼ਿਲੇ ਦੇ ਅਵੰਤੀਪੁਰਾ ਇਲਾਕੇ 'ਚ ਮੰਗਲਵਾਰ ਸਥਿਤ ਹਵਾਈ ਫੌਜ ਸਟੇਸ਼ਨ ਤੋਂ ਬਾਹਰ ਇਕ ਵਾਟਰ ਪੰਪ ਹਾਊਸ 'ਤੇ ਇਕ ਗ੍ਰੇਨੇਡ ਸੁੱਟਿਆ ਅਤੇ ਗੋਲੀਬਾਰੀ ਕੀਤੀ। ਬੁਲਾਰੇ ਨੇ ਦੱਸਿਆ ਕਿ ਘਟਨਾ 'ਚ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ। ਉਨ੍ਹਾਂ ਨੇ ਦੱਸਿਆ ਕਿ ਸੁਰੱਖਿਆ ਫੋਰਸ ਨੇ ਅੱਤਵਾਦੀਆਂ ਦਾ ਪਤਾ ਲੱਗਣ 'ਤੇ ਇਲਾਕੇ ਦਾ ਘੇਰਾਬੰਦੀ ਕੀਤੀ ਗਈ ਹੈ।