ਸੋਪੋਰ ''ਚ ਗ੍ਰਿਫਤਾਰ ਹੋਇਆ ਲਸ਼ਕਰ ਦਾ ਖੂੰਖਾਰ ਅੱਤਵਾਦੀ ਬਾਸਿਤ

Wednesday, Jul 26, 2017 - 01:12 PM (IST)

ਸ਼੍ਰੀਨਗਰ— ਰਾਸ਼ਟਰੀ ਰਾਈਫਲ ਕੇਂਦਰੀ ਰਿਜ਼ਰਵ ਪੁਲਸ ਬੱਲ ਅਤੇ ਸਪੈਸ਼ਲ ਅਪਰੇਸ਼ਨ ਗਰੁੱਪ ਨੇ ਲਸ਼ਕਰ-ਏ-ਤੋਇਬਾ ਖੂੰਖਾਰ ਅੱਤਵਾਦੀ ਬਾਸਿਤ ਨਜ਼ਰ ਨੂੰ ਗ੍ਰਿਫਤਾਰ ਕਰਕੇ ਵੱਡੀ ਕਾਮਯਾਬੀ ਹਾਸਿਲ ਕੀਤੀ ਹੈ। ਇਸ ਅੱਤਵਾਦੀ ਨੂੰ ਕਸ਼ਮੀਰ ਦੇ ਬਾਰਾਮੂਲਾ ਜ਼ਿਲੇ ਦੇ ਸੋਪੋਰ ਇਲਾਕੇ ਚੋਂ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਮੁਤਾਬਕ 25 ਸਾਲਾ ਇਹ ਅੱਤਵਾਦੀ ਸੋਪੋਰ ਇਲਾਕੇ ਦਾ ਰਹਿਣ ਵਾਲਾ ਹੈ। ਇਸ ਅੱਤਵਾਦੀ ਕੋਲ ਸੁਰੱਖਿਆ ਬਲਾਂ ਨੇ ਇਕ ਪਿਸਤੌਲ ਵੀ ਬਰਾਮਦ ਕੀਤਾ ਹੈ।
ਜ਼ਿਕਰਯੋਗ ਹੈ ਕਿ 17 ਜੁਲਾਈ ਨੂੰ ਜੰਮੂ-ਕਸ਼ਮੀਰ ਦੇ ਅਨੰਤਨਾਗ 'ਚ ਸੁਰੱਖਿਆ ਬਲਾਂ ਨੇ ਗੋਲੀਬਾਰੀ ਦੌਰਾਨ ਤਿੰਨ ਅੱਤਵਾਦੀਆਂ ਨੂੰ ਢੇਰ ਕੀਤਾ ਸੀ। ਅਨੰਤਨਾਗ ਦੇ ਬ੍ਰੇਕਪੋਰਾ ਇਲਾਕੇ 'ਚ ਅੱਤਵਾਦੀਆਂ ਦੇ ਲੁੱਕੇ ਹੋਣ ਦੀ ਸੂਚਨਾ ਤੋਂ ਬਾਅਦ ਸੁਰੱਖਿਆ ਬਲਾਂ ਨੇ ਅਪਰੇਸ਼ਨ ਚਲਾਇਆ ਸੀ, ਜਿਸ 'ਚ ਲਸ਼ਕਰ-ਏ-ਤੋਇਬਾ ਦੇ ਜ਼ਿਲਾ ਕਮਾਂਡਰ ਜ਼ਿਬਰਾਨ ਵੀ ਮਾਰਿਆ ਗਿਆ ਸੀ।


Related News