ਅਸਾਮ ''ਚ ਹੋਵੇਗਾ ਅੱਤਵਾਦ ਦਾ ਖ਼ਾਤਮਾ! ULFA ਅਤੇ ਕੇਂਦਰ ਵਿਚਾਲੇ ਹੋਇਆ ਸ਼ਾਂਤੀ ਸਮਝੌਤਾ

12/29/2023 8:54:30 PM

ਨਵੀਂ ਦਿੱਲੀ (ਭਾਸ਼ਾ)– ਯੂਨਾਈਟਿਡ ਲਿਬਰੇਸ਼ਨ ਫਰੰਟ ਆਫ ਅਸਾਮ (ਉਲਫਾ) ਦੇ ਵਾਰਤਾ ਸਮਰਥਕ ਧੜੇ ਨੇ ਹਿੰਸਾ ਛੱਡਣ ਅਤੇ ਮੁੱਖ ਧਾਰਾ ਵਿਚ ਸ਼ਾਮਲ ਹੋਣ ’ਤੇ ਸਹਿਮਤੀ ਪ੍ਰਗਟਾਉਂਦੇ ਹੋਏ ਸ਼ੁੱਕਰਵਾਰ ਨੂੰ ਕੇਂਦਰ ਅਤੇ ਅਸਾਮ ਸਰਕਾਰ ਨਾਲ ਸ਼ਾਂਤੀ ਸਮਝੌਤੇ ’ਤੇ ਹਸਤਾਖਰ ਕੀਤੇ। ਅਧਿਕਾਰੀਆਂ ਨੇ ਦੱਸਿਆ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਦੀ ਹਾਜ਼ਰੀ ਵਿਚ ਸਮਝੌਤੇ ’ਤੇ ਹਸਤਾਖਰ ਕੀਤੇ ਗਏ।

ਉਨ੍ਹਾਂ ਦੱਸਿਆ ਕਿ ਅਰਬਿੰਦ ਰਾਜਖੋਵਾ ਦੀ ਅਗਵਾਈ ਵਾਲੇ ਉਲਫਾ ਧੜੇ ਅਤੇ ਸਰਕਾਰ ਵਿਚਾਲੇ 12 ਸਾਲ ਤੱਕ ਬਿਨਾਂ ਸ਼ਰਤ ਹੋਈ ਗੱਲਬਾਤ ਤੋਂ ਬਾਅਦ ਇਸ ਸਮਝੌਤੇ ’ਤੇ ਹਸਤਾਖਰ ਕੀਤੇ ਗਏ। ਇਸ ਸ਼ਾਂਤੀ ਸਮਝੌਤੇ ਨਾਲ ਅਸਾਮ ਵਿਚ ਦਹਾਕਿਆਂ ਪੁਰਾਣੇ ਅੱਤਵਾਦ ਦੇ ਖ਼ਤਮ ਹੋਣ ਦੀ ਉਮੀਦ ਜਾਗੀ ਹੈ। ਸ਼ਾਂਤੀ ਸਮਝੌਤੇ ਨਾਲ 700 ਕੇਡਰਾਂ ਨੇ ਵੀ ਸਮਰਥਨ ਕੀਤਾ ਹੈ।

ਇਹ ਵੀ ਪੜ੍ਹੋ- 303 ਭਾਰਤੀਆਂ ਦੇ ਜਹਾਜ਼ 'ਚੋਂ ਵਾਪਸ ਆਏ ਨੌਜਵਾਨ ਨੇ ਖੋਲ੍ਹੇ ਵੱਡੇ ਰਾਜ਼, ਕਿਹਾ- 'ਡੌਂਕੀ ਲਈ ਨਹੀਂ, ਘੁੰਮਣ ਗਏ ਸੀ'

ਪਰੇਸ਼ ਬਰੂਆ ਵਾਲਾ ਧੜਾ ਨਹੀਂ ਹੋਇਆ ਸ਼ਾਮਲ
ਪਰੇਸ਼ ਬਰੂਆ ਦੀ ਪ੍ਰਧਾਨਗੀ ਵਾਲਾ ਉਲਫਾ ਦਾ ਕੱਟੜਪੰਥੀ ਧੜਾ ਹਾਲਾਂਕਿ ਇਸ ਸਮਝੌਤੇ ਦਾ ਹਿੱਸਾ ਨਹੀਂ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਬਰੂਆ ਚੀਨ-ਮਿਆਂਮਾਰ ਸਰਹੱਦ ਦੇ ਨੇੜੇ ਇਕ ਸਥਾਨ ’ਤੇ ਰਹਿੰਦਾ ਹੈ।

1990 ’ਚ ਲੱਗੀ ਸੀ ਪਾਬੰਦੀ
ਉਲਫਾ ਦਾ ਗਠਨ 1979 ’ਚ ‘ਸੋਵੇਰੀਅਨ ਅਸਾਮ’ ਦੀ ਮੰਗ ਨੂੰ ਲੈ ਕੇ ਕੀਤਾ ਗਿਆ ਸੀ। ਉਦੋਂ ਤੋਂ ਇਹ ਵਿਨਾਸ਼ਕਾਰੀ ਗਤੀਵਿਧੀਆਂ ’ਚ ਸ਼ਾਮਲ ਰਿਹਾ ਹੈ, ਜਿਸ ਕਾਰਨ ਕੇਂਦਰ ਸਰਕਾਰ ਨੇ 1990 ਵਿਚ ਇਸ ਨੂੰ ਪਾਬੰਦੀਸ਼ੁਦਾ ਸੰਗਠਨ ਐਲਾਨ ਦਿੱਤਾ ਸੀ।

ਰਾਜਖੋਵਾ ਧੜਾ 3 ਦਸੰਬਰ, 2011 ਨੂੰ ਸਰਕਾਰ ਨਾਲ ਸ਼ਾਂਤੀ ਵਾਰਤਾ ’ਚ ਉਸ ਸਮੇਂ ਸ਼ਾਮਲ ਹੋਇਆ ਸੀ ਜਦੋਂ ਇਸ ਦੇ ਅਤੇ ਕੇਂਦਰ ਤੇ ਸੂਬਾ ਸਰਕਾਰਾਂ ਦਰਮਿਆਨ ਇਸ ਦੀਆਂ ਗਤੀਵਿਧੀਆਂ ਨੂੰ ਰੋਕਣ ਨੂੰ ਲੈ ਕੇ ਸਮਝੌਤੇ ’ਤੇ ਹਸਤਾਖਰ ਕੀਤੇ ਗਏ ਸਨ।

ਇਹ ਵੀ ਪੜ੍ਹੋ- ਚੋਰੀ ਹੋਈਆਂ ਮੱਝਾਂ ਲੱਭਣ ਗਏ ਪਿੰਡ ਵਾਸੀਆਂ ਨੂੰ ਨਹਿਰ ਕੰਢਿਓਂ ਮਿਲੀ ਔਰਤ ਦੀ ਲਾਸ਼, ਇਲਾਕੇ 'ਚ ਫੈਲੀ ਸਨਸਨੀ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Harpreet SIngh

This news is Content Editor Harpreet SIngh