ਅੱਤਵਾਦ ਪੂਰੀ ਦੁਨੀਆ ਲਈ ਖਤਰਾ, ਦੁਨੀਆ ਨੂੰ ਮਹਾਤਮਾ ਗਾਂਧੀ ਦੀ ਲੋੜ : ਨਿਸ਼ੰਕ

01/05/2020 12:57:32 AM

ਨਵੀਂ ਦਿੱਲੀ — ਕੇਂਦਰੀ ਮਨੁੱਖੀ ਸ੍ਰੋਤ ਵਿਕਾਸ ਮੰਤਰੀ ਰਮੇਸ਼ ਪੋਖਰਿਆਲ ‘ਨਿਸ਼ੰਕ’ ਨੇ ਸ਼ਨੀਵਾਰ ਨੂੰ ਕਿਹਾ ਕਿ ਅੱਜ ਜਦੋਂ ਅੱਤਵਾਦ ਪੂਰੀ ਦੁਨੀਆ ’ਚ ਸ਼ਾਂਤੀ ਲਈ ਖਤਰਾ ਬਣਿਆ ਹੋਇਆ ਹੈ, ਉਦੋਂ ਦੁਨੀਆ ਨੂੰ ਮਹਾਤਮਾ ਗਾਂਧੀ ਦੀ ਲੋੜ ਹੈ। ਨਿਸ਼ੰਕ ਨੇ ਇਥੇ ਪ੍ਰਗਤੀ ਮੈਦਾਨ ਵਿਚ ‘ਵਿਸ਼ਵ ਪੁਸਤਕ ਮੇਲਾ 2020’ ਦੇ ਉਦਘਾਟਨ ਦੌਰਾਨ ਕਿਹਾ, ‘‘ਏਸ਼ੀਆ ਦਾ ਸਭ ਤੋਂ ਵੱਡਾ ਪੁਸਤਕ ਮੇਲਾ ਗਾਂਧੀ ਜੀ ਨੂੰ ਯਾਦ ਕਰ ਰਿਹਾ ਹੈ, ਜਦੋਂ ਪੂਰੀ ਦੁਨੀਆ ਵਿਚ ਅੱਤਵਾਦ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ... ਨਿੱਜੀ ਹਿੱਤਾਂ ਤੋਂ ਭਾਈਚਾਰੇ ਅਤੇ ਸ਼ਾਂਤੀ ਨੂੰ ਖਤਰਾ ਹੈ, ਅਜਿਹੇ ’ਚ ਗਾਂਧੀ ਜੀ ਦੀ ਬਹੁਤ ਜ਼ਿਆਦਾ ਲੋੜ ਹੈ।’’ ਉਨ੍ਹਾਂ ਕਿਹਾ ਕਿ ਇਨ੍ਹਾਂ ਹਾਲਾਤ ਵਿਚ ਦੁਨੀਆ ਨੂੰ ਸੱਚਾਈ, ਪ੍ਰੇਮ ਅਤੇ ਅਹਿੰਸਾ ਦੇ ਗਾਂਧੀ ਜੀ ਦੇ ਸਿਧਾਂਤਾਂ ਦੀ ਲੋੜ ਹੈ।

Inder Prajapati

This news is Content Editor Inder Prajapati