ਅੱਤਵਾਦ ਦੇ ਰਸਤੇ ’ਤੇ ਜਾ ਰਹੇ 14 ਨੌਜਵਾਨਾਂ ਨੂੰ ਪੁਲਸ ਨੇ ਦਿੱਤੀ ਸਲਾਹ, ਮਿਲਵਾਇਆ ਪਰਿਵਾਰ ਨਾਲ

07/21/2021 11:18:44 AM

ਸ਼੍ਰੀਨਗਰ: ਜੰਮੂ ਕਸ਼ਮੀਰ ਪੁਲਸ ਨੇ ਅੱਤਵਾਦ ਨੂੰ ਕਰਾਰਾ ਜਵਾਬ ਦਿੰਦੇ ਹੋਏ ਇਕ ਵਾਰ ਫ਼ਿਰ ਨੌਜਵਾਨਾਂ ਨੂੰ ਨਰਕ ’ਚ ਜਾਣ ਤੋਂ ਬਚਾ ਲਿਆ। ਪੁਲਸ ਨੇ ਕਰੀਬ 14 ਨੌਜਵਾਨਾਂ ਨੂੰ ਅੱਤਵਾਦੀ ਬਣਨ ਤੋਂ ਰੋਕ ਲਿਆ ਅਤੇ ਉਨ੍ਹਾਂ ਨੂੰ ਸਲਾਹ ਦੇ ਕੇ ਵਾਪਸ ਪਰਿਵਾਰਾਂ ’ਚ ਭੇਜ ਦਿੱਤਾ। ਇਹ ਮਾਮਲਾ ਦੱਖਣੀ ਕਸ਼ਮੀਰ ਦੇ ਅਨੰਤਨਾਗ ਦਾ ਹੈ।

ਪੁਲਸ ਵਲੋਂ ਜਾਰੀ ਬਿਆਨ ’ਚ ਕਿਹਾ ਗਿਆ ਹੈ ਕਿ ਮੰਗਲਵਾਰ ਨੂੰ ਇਕ ਪ੍ਰੋਗਰਾਮ ’ਚ ਭਟਕੇ ਹੋਏ ਨੌਜਵਾਨਾਂ ਨੂੰ ਸਲਾਹ ਦਿੱਤੀ ਗਈ। ਇਹ ਨੌਜਵਾਨ ਭਟਕ ਕੇ ਅੱਤਵਾਦੀ ਬਣਨ ਦੀ ਰਾਹ ’ਤੇ ਅੱਗੇ ਵੱਧ ਰਹੇ ਸਨ। ਪੁਲਸ ਮੁਤਾਬਕ ਇਹ ਕੁੱਲ 14 ਮੁੰਡੇ ਸਨ ਜੋ ਕਿ 18 ਤੋਂ 22 ਸਾਲ ਦੀ ਉਮਰ ਦੇ ਸਨ।

ਪੁਲਸ ਦਾ ਕਹਿਣਾ ਹੈ ਕਿ ਇਹ ਨੌਜਵਾਨ ਲਗਾਤਾਰ ਅੱਤਵਾਦੀ ਖੇਮਿਆਂ ਦੇ ਸੰਪਰਕ ’ਚ ਸਨ। ਉਨ੍ਹਾਂ ਨੂੰ ਸੋਸ਼ਲ ਮੀਡੀਆ ਦੇ ਜ਼ਰੀਏ ਪਾਕਿਸਤਾਨ ’ਚ ਬੈਠੇ ਅੱਤਵਾਦੀ ਵਰਗਲਾ ਰਹੇ ਸਨ। ਉਨ੍ਹਾਂ ਨੂੰ ਸਮਝਾ ਕੇ ਉਨ੍ਹਾਂ ਦੇ ਮਾਂ-ਬਾਪ ਨੂੰ ਵਾਪਸ ਸੌਂਪ ਦਿੱਤਾ ਗਿਆ। ਪਿਛਲੇ ਕੁੱਝ ਦਿਨਾਂ ਤੋਂ ਉਨ੍ਹਾਂ ਨੂੰ ਕਾਫ਼ੀ ਕਾਉਂਸਲਗ ਦਿੱਤੀਆਂ ਜਾ ਰਹੀਆਂ ਸਨ। ਐੱਸ.ਐੱਸ.ਪੀ. ਅਨੰਤਨਾਗ ਨੇ ਮਾਤਾ-ਪਿਤਾ ਨੂੰ ਕਿਹਾ ਕਿ ਉਹ ਆਪਣੇ ਬੱਚਿਆਂ ਨੂੰ ਲੈ ਕੇ ਚੌਕਸ ਰਹਿਣ ਅਤੇ ਉਨ੍ਹਾਂ ਨੂੰ ਬੁਰੇ ਤੱਤਾਂ ਤੋਂ ਬਚਾਉਣ।

Shyna

This news is Content Editor Shyna