ਅੱਤਵਾਦ ਮਨੁੱਖਤਾ ਦਾ ਦੁਸ਼ਮਣ : ਉਪ ਰਾਸ਼ਟਰਪਤੀ ਨਾਇਡੂ

10/06/2019 1:36:11 AM

ਨਵੀਂ ਦਿੱਲੀ— ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਅੱਤਵਾਦ ਨੂੰ ਮਨੁੱਖਤਾ ਦਾ ਦੁਸ਼ਮਣ ਦੱਸਦੇ ਹੋਏ ਦੇਸ਼ ਦੀ ਸੁਰੱਖਿਆ ਵਿਚ ਕਿਸੇ ਵੀ ਕਿਸਮ ਦੀ ਕੋਤਾਹੀ ਦੇ ਵਿਰੁੱਧ ਚੌਕਸ ਕੀਤਾ ਹੈ। ਨਾਇਡੂ ਨੇ 'ਸਮਾਰਟ ਪੁਲਸਿੰਗ' 'ਤੇ ਸ਼ਨੀਵਾਰ ਨੂੰ ਇਕ ਗੋਸ਼ਟੀ ਨੂੰ ਸੰਬੋਧਨ ਕਰਦੇ ਹੋਏ ਯੌਨ ਸ਼ੋਸ਼ਣ ਦੀਆਂ ਘਟਨਾਵਾਂ, ਮਹਿਲਾਵਾਂ ਅਤੇ ਬੱਚਿਆਂ ਦੇ ਵਿਰੁੱਧ ਅਪਰਾਧ ਦੀਆਂ ਘਟਨਾਵਾਂ 'ਤੇ ਵੀ ਚਿੰਤਾ ਜਤਾਈ ਅਤੇ ਉਨ੍ਹਾਂ ਦੀ ਹਿਫਾਜ਼ਤ ਲਈ ਕਦਮ ਚੁੱਕਣ ਲਈ ਕਿਹਾ। ਦੇਸ਼ ਦੇ ਸਾਹਮਣੇ ਅੱਤਵਾਦ ਵਰਗੀਆਂ ਸਮੱਸਿਆਵਾਂ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਬੈਲੇਟ (ਮਤ) ਬੁਲੇਟ (ਗੋਲੀ) ਤੋਂ ਜ਼ਿਆਦਾ ਤਾਕਤਵਰ ਹੁੰਦਾ ਹੈ। ਅੱਤਵਾਦ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਦੇਸ਼ ਵਿਚ ਕਿਸੇ ਵੀ ਕਿਸਮ ਦੀ ਕੋਤਾਹੀ ਵਿਰੁੱਧ ਚੌਕਸ ਕਰਦੇ ਹੋਏ ਨਾਇਡੂ ਨੇ ਇਸ ਨਾਲ ਨਜਿੱਠਣ ਲਈ ਸੂਬਾਈ ਪੁਲਸ ਅਤੇ ਕੇਂਦਰੀ ਹਥਿਆਰਬੰਦ ਪੁਲਸ ਬਲ ਦੀ ਸਮਰੱਥਾ ਵਿਚ ਵਾਧਾ ਕਰਨ ਲਈ ਪ੍ਰਭਾਵੀ ਕਦਮ ਚੁੱਕੇ ਜਾਣ ਦਾ ਸੱਦਾ ਦਿੱਤਾ। ਇੰਡੀਅਨ ਪੁਲਸ ਫਾਊਂਡੇਸ਼ਨ, ਰਾਸ਼ਟਰੀ ਸੁਸ਼ਾਸਨ ਕੇਂਦਰ (ਐੱਨ. ਸੀ. ਜੀ. ਜੀ.), ਪੁਲਸ ਖੋਜ ਅਤੇ ਵਿਕਾਸ ਬਿਊਰੋ (ਬੀ. ਪੀ. ਆਰ. ਐਂਡ ਡੀ.) ਨੇ ਸਾਂਝੇ ਤੌਰ 'ਤੇ ਗੋਸ਼ਟੀ ਦਾ ਆਯੋਜਨ ਕੀਤਾ।

KamalJeet Singh

This news is Content Editor KamalJeet Singh