ਅੱਤਵਾਦੀ ਬਣਾ ਰਹੇ ਉੜੀ ਵਰਗੇ ਹਮਲੇ ਦੀ ਸਾਜਿਸ਼ : ਜਨਰਲ ਚੀਫ

10/25/2017 6:05:54 PM

ਸ਼੍ਰੀਨਗਰ— ਸੁਰੱਖਿਆ ਏਜੰਸੀਆਂ ਕੋਲ ਇਸ ਗੱਲ ਦੀ ਖ਼ਬਰ ਹੈ ਕਿ ਅੱਤਵਾਦੀਆਂ ਇਕ ਵਾਰ ਫਿਰ ਕਸ਼ਮੀਰ 'ਚ ਉੜੀ ਵਰਗੇ ਹਮਲੇ ਦੀ ਸਾਜਿਸ਼ ਬਣਾ ਰਹੇ ਹਨ। ਆਰਮੀ ਚੀਫ ਜਨਰਲ ਬਿਪੀਨ ਰਾਵਤ ਨੇ ਇਹ ਗੱਲ ਦੱਸੀ। ਆਰਮੀ ਨੇ ਕਿਹੈ ਹੈ ਕਿ ਜੰਮੂ ਕਸ਼ਮੀਰ ਦੇ ਬਾਰਡਰ 'ਚ ਇਲਾਕਿਆਂ 'ਚ ਸੁਰੱਖਿਆ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਜਨਰਲ ਰਾਵਤ ਅਨੁਸਾਰ, ਅਸੀਂ ਇਲੈਕਟ੍ਰੋਨਿਕ ਵਾਰਫੇਅਰ ਪ੍ਰਣਾਲੀ ਦੀ ਸੋਚ ਰਹੇ ਹਨ ਕਿ ਤਾਂ ਕਿ ਸਿਰਫ ਸਰਹੱਦਾਂ 'ਤੇ ਨਜ਼ਰ ਰੱਖੀ ਜਾ ਸਕੇ ਬਲਕਿ ਪੇਂਡੂ ਇਲਾਕਿਆਂ 'ਤੇ ਦ੍ਰਿਸ਼ਟੀ ਬਣਾਈ ਰੱਖੀ ਜਾ ਸਕੇ। ਫੌਜ ਦੇ ਮੁਖੀ ਨੇ ਦੁਸ਼ਮਨ 'ਤੇ ਨਜ਼ਰ ਰੱਖਣ ਲਈ ਪੂਰੀ ਚੌਕਸੀ ਅਤੇ ਬੁੱਧੀ ਨਾਲ ਕੰਮ ਕਰਨ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਹੈ ਕਿ ਸਭ ਤੋਂ ਵਧ ਜ਼ਰੂਰਤਾਂ ਖੁਫੀਆ ਜਾਣਕਾਰੀ ਅਤੇ ਨਿਗਰਾਨੀ ਦੀ ਤਾਂ ਕਿ ਵੈਸਟਰਨ ਅਤੇ ਨਾਰਦਨ 'ਤੇ ਸਾਡਾ ਧਿਆਨ ਲੱਗਿਆ ਰਹੇ।
ਜੰਮੂ ਕਸ਼ਮੀਰ ਦੇ ਉੜੀ 'ਚ 18 ਸਤੰਬਰ, 2016 ਨੂੰ ਹੋਏ ਅੱਤਵਾਦੀ ਹਮਲੇ 'ਚ 19 ਹਜ਼ਾਰ ਜਵਾਨ ਸ਼ਹੀਦ ਹੋ ਗਏ ਸਨ। ਇਹ ਹਮਲਾ ਗੁਰਦਾਸਪੁਰ ਹਮਲੇ ਦੇ ਤੁਰੰਤ ਬਾਅਦ ਹੋਇਆ ਸੀ। ਇਸ ਤੋਂ ਬਾਅਦ ਭਾਰਤ ਨੇ ਪਾਕਿਸਤਾਨ 'ਚ ਚੱਲ ਰਹੇ ਅੱਤਵਾਦ ਨੈਟਵਰਕ 'ਤੇ ਸਰਜੀਕਲ ਸਟਰਾਈਕ ਕੀਤੀ ਸੀ। ਇਸ ਦੌਰਾਨ ਅੱਤਵਾਦੀਆਂ ਨੂੰ ਢੇਰ ਕੀਤਾ ਸੀ ਅਤੇ ਲਾਂਚਿੰਗ ਪੈਡ ਵੀ ਖਤਮ ਕੀਤੇ। ਜਨਰਲ ਬਿਪੀਨ ਰਾਵਤ ਨੇ ਕਿਹਾ ਹੈ ਕਿ ਆਰਮੀ ਅੱਤਵਾਦੀਆਂ ਨੂੰ ਕਬਰ 'ਚ ਸੁਲਾਉਣ ਲਈ ਤਿਆਰ ਹਨ। ਉਨ੍ਹਾਂ ਨੇ ਕਿਹਾ ਹੈ ਕਿ ਸਰਹੱਦ ਪਾਰ ਤੋਂ ਆਉਣ ਵਾਲੇ ਅੱਤਵਾਦੀਆਂ ਨੂੰ ਢੇਰ ਕਰਨ ਲਈ ਅਸੀਂ ਤਿਆਰ ਹਾਂ, ਅਸੀਂ ਉਨ੍ਹਾਂ ਨੂੰ ਕਬਰ 'ਚ ਭੇਜਣਾ ਜਾਰੀ ਰੱਖਾਂਗੇ। ਅਸੀਂ ਹਰ ਸਮੇਂ ਕਿਸੇ ਵੀ ਤਰ੍ਹਾਂ ਦੀ ਘੁਸਪੈਠ ਦਾ ਸਾਹਮਣਾ ਕਰਨ ਲਈ ਤਿਆਰ ਹਾਂ। ਅੱਤਵਾਦੀ ਜੇਕਰ ਸਰਹੱਦ ਦੇ ਉਸ ਪਾਰ ਵੀ ਤਿਆਰ ਹਨ ਤਾਂ ਸਰਹੱਦ ਦੇ ਇਸ ਪਾਰ ਅਸੀਂ ਉਨ੍ਹਾਂ ਦਾ ਸਵਾਗਤ ਕਰਨ ਨੂੰ ਤਿਆਰ ਹਨ। ਅਸੀਂ ਉਨ੍ਹਾਂ ਦਾ ਸਵਾਗਤ ਕਰਾਂਗੇ ਅਤੇ ਉਨ੍ਹਾਂ ਨੂੰ ਕਬਰ 'ਚ ਭੇਜਾਂਗੇ।