ਮੋਦੀ ਲਈ ਸੱਤਾ ਦੀ ਲਾਲਸਾ ਸ਼ਹੀਦਾ ਦੀ ਸ਼ਹਾਦਤ ਤੋਂ ਵੱਡੀ: ਸੂਰਜੇਵਾਲ

02/21/2019 12:29:46 PM

ਨਵੀਂ ਦਿੱਲੀ- ਕਾਂਗਰਸ ਦੇ ਬੁਲਾਰੇ ਰਣਦੀਪ ਸੂਰਜੇਵਾਲ ਨੇ ਰਾਜਧਾਨੀ ਦਿੱਲੀ 'ਚ ਇਕ ਪ੍ਰੈੱਸ ਕਾਨਫਰੰਸ ਦੌਰਾਨ ਸ਼ਹੀਦਾਂ ਨੂੰ ਸ਼ਹਾਦਤ ਅਤੇ ਪੁਲਵਾਮਾ ਅੱਤਵਾਦੀ ਹਮਲੇ ਨੂੰ ਲੈ ਕੇ ਕੇਂਦਰ ਸਰਕਾਰ 'ਤੇ ਇੱਕ ਫਿਰ ਸਵਾਲ ਚੁੱਕੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਲਈ ਸੱਤਾ ਦੀ ਲਾਲਸਾ ਸ਼ਹਾਦਤ ਤੋਂ ਵੱਡੀ ਹੈ। ਅੱਤਵਾਦ 'ਤੇ ਪੀ. ਐੱਮ. ਮੋਦੀ ਅਤੇ ਸ਼ਾਹ ਰਾਜਨੀਤੀ ਕਰ ਰਹੇ ਹਨ।

ਪੁਲਵਾਮਾ ਹਮਲੇ ਸਮੇਂ ਸ਼ੁਟਿੰਗ 'ਚ ਰੁੱਝੇ ਸੀ ਮੋਦੀ-
ਸੂਰਜੇਵਾਲ ਨੇ ਸਵਾਲ ਚੁੱਕਿਆ ਹੈ ਕਿ 14 ਫਰਵਰੀ ਨੂੰ 3 ਵਜੇ ਤੱਕ ਪੁਲਵਾਮਾ ਹਮਲੇ ਦੀ ਖਬਰ ਆਉਣ ਤੋਂ ਬਾਅਦ ਵੀ ਸ਼ਾਮ 6 ਵਜੇ ਤੱਕ ਮੋਦੀ ਦੀ ਕਾਰਬੇਟ ਪਾਰਕ 'ਚ ਸ਼ੂਟਿੰਗ 'ਚ ਰੁੱਝੇ ਸੀ। ਉਨ੍ਹਾਂ ਨੇ ਅੱਗੇ ਇਹ ਵੀ ਕਿਹਾ ਹੈ ਕਿ ਜਦੋਂ ਦੇਸ਼ ਸ਼ਹੀਦਾਂ ਦੇ ਸਰੀਰਾਂ ਦੇ ਟੁੱਕੜੇ ਇੱਕਠੇ ਕਰ ਰਿਹਾ ਸੀ, ਤਾਂ ਪ੍ਰਧਾਨ ਮੰਤਰੀ ਆਪਣੇ ਲਈ ਨਾਅਰੇ ਲਗਵਾ ਰਹੇ ਸੀ। ਜਦੋਂ ਪੂਰੇ ਦੇਸ਼ ਦੇ ਚੁੱਲੇ ਬੰਦ ਸੀ ਤਾਂ ਮੋਦੀ ਜੀ ਚਾਹ-ਨਾਸ਼ਤਾ ਕਰ ਰਹੇ ਸੀ।

ਇਸ ਤੋਂ ਪਹਿਲਾਂ ਕਾਂਗਰਸ ਨੇ ਭਾਰਤ ਅਤੇ ਸਾਊਦੀ ਅਰਬ ਦੇ ਸਾਂਝੇ ਬਿਆਨ 'ਚ ਪਾਕਿਸਤਾਨ ਦੇ ਨਾਂ ਬਾਰੇ ਜ਼ਿਕਰ ਨਾ ਹੋਣ 'ਤੇ ਵੀ ਪੀ. ਐੱਮ. 'ਤੇ ਨਿਸ਼ਾਨਾ ਵਿੰਨ੍ਹਿਆ ਸੀ।

ਸੂਰਜੇਵਾਲ ਨੇ ਵੀਰਵਾਰ ਨੂੰ ਟਵੀਟ ਰਾਹੀਂ ਕਿਹਾ ਹੈ ਕਿ ਮੋਦੀ ਜੀ ਨੇ 18 ਫਰਵਰੀ 2019 ਨੂੰ ਕਿਹਾ ਕਿ ਪਾਕਿ ਨਾਲ ਗੱਲਬਾਤ ਦਾ ਸਮਾਂ ਖਤਮ, ਹੁਣ ਕਾਰਵਾਈ ਹੋਵੇਗੀ। ਮੋਦੀ ਜੀ 20 ਫਰਵਰੀ 2019 ਕਹਿ ਰਹੇ ਹਨ ਭਾਰਤ-ਪਾਕਿ ਗੱਲਬਾਤ ਕਰਨਗੇ, ਜਿਵੇ ਮੋਦੀ ਜੀ ਮਈ 2014 ਤੋਂ ਯਤਨ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਅੱਤਵਾਦ ਪੋਸ਼ਕ ਪਾਕਿ ਦਾ ਨਾਂ ਸਾਂਝੇ ਬਿਆਨ 'ਚ ਲਿਖਣਾ ਭੁੱਲ ਗਏ, ਵਾਹ! ਮੋਦੀ ਜੀ।

ਇਸ ਤੋਂ ਪਹਿਲਾ ਕਾਂਗਰਸ ਨੇਤਾ ਨੇ ਕਿਹਾ ਸੀ ਕਿ ਪਾਕਿਸਤਾਨ 'ਚ 20 ਅਰਬ ਡਾਲਰ ਦੇ ਨਿਵੇਸ਼ ਕਰਨ ਦਾ ਐਲਾਨ ਕਰਨ ਵਾਲੇ ਸਾਊਦੀ ਪ੍ਰਿੰਸ ਦਾ ਮੋਦੀ ਵਿਅਕਤੀਗਤ ਰੂਪ ਨਾਲ ਸਵਾਗਤ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਗਲੇ ਲਗਾ ਕੇ ਮਿਲ ਰਹੇ ਹਨ। ਉਨ੍ਹਾਂ ਨੇ ਕਿਹਾ ਸੀ ਕਿ ਪ੍ਰੋਟੋਕਾਲ ਨੂੰ ਤਾਕ 'ਤੇ ਰੱਖ ਕੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ, ਜਿਨ੍ਹਾਂ ਨੇ ਅੱਤਵਾਦ ਦੇ ਪੋਸ਼ਕ ਪਾਕਿਸਤਾਨ ਨੂੰ 20 ਅਰਬ ਡਾਲਰ ਦਾ ਤੋਹਫਾ ਦਿੱਤਾ ਅਤੇ ਉਸ ਦੇ 'ਅੱਤਵਾਦ ਵਿਰੋਧੀ' ਰਵੱਈਏ ਦੀ ਪ੍ਰਸ਼ੰਸ਼ਾ ਕੀਤੀ।

Iqbalkaur

This news is Content Editor Iqbalkaur