ਭਿਆਨਕ ਹਾਦਸਾ: ਖੱਡ ''ਚ ਡਿੱਗਦੇ ਹੀ ਟਰੱਕ ਦੇ ਉਡੇ ਪਰਖੱਚੇ, ਕਲੀਨਰ ਦੀ ਦਰਦਨਾਕ ਮੌਤ

07/23/2017 11:59:55 AM

ਸ਼ਿਮਲਾ—ਸ਼ਿਮਲਾ ਦੇ ਧਾਮੀ 'ਚ ਇਕ ਭਿਆਨਕ ਹਾਦਸਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਟਰੱਕ ਖੱਡ 'ਚ ਡਿੱਗ ਗਿਆ, ਜਿਸ ਨਾਲ ਉਸ ਦੇ ਪਰਖੱਚੇ ਉਡ ਗਏ ਅਤੇ ਉਸ 'ਚ ਬੈਠੇ ਇਕ ਵਿਅਕਤੀ ਦੀ ਮੌਤ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਖੱਡ 'ਚ ਡਿੱਗਦੇ ਹੀ ਟਰੱਕ ਚਕਨਾਚੂਰ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਸ਼ਨੀਵਾਰ ਨੂੰ ਥਾਣਾ ਸੁੰਨੀ ਦੇ ਨਾਲ ਲੱਗਦੇ ਧਾਮੀ ਨੇੜੇ ਮਾਂਦਰੀ 'ਚ ਇਕ ਟਰੱਕ ਖਰਾਬ ਹਾਲਤ 'ਚ ਖੜ੍ਹਾ ਸੀ। ਉਸ ਦੇ ਅੰਦਰ ਕੇਵਲ ਗੱਡੀ ਦਾ ਕਲੀਨਰ ਬੈਠਾ ਸੀ। ਅਚਾਨਕ ਟਰੱਕ ਇਕਦਮ ਚੱਲ ਪਿਆ ਅਤੇ ਖੱਡ 'ਚ ਡਿੱਗ ਗਿਆ, ਜਿਸ 'ਚ ਕਲੀਨਰ ਕੇਸ਼ਵ ਰਾਮ ਸੁਪੁੱਤਰ ਸ਼ੌਂਕ ਰਾਮ ਵਾਸੀ ਪਿੰਡ ਮਾਂਗੂ ਦੀ ਮੌਤ ਹੋ ਗਈ। ਮਾਮਲੇ ਦੀ ਪੁਸ਼ਟੀ ਐਸ.ਪੀ ਸੌਮਯਾ ਨੇ ਕੀਤੀ ਹੈ।