ਜੰਮੂ ਦੇ ਮੰਦਿਰ ''ਚ ਭੰਨਤੋੜ ਕੇ ਮੂਰਤੀਆਂ ਨੂੰ ਨਹਿਰ ''ਚ ਸੁੱਟੀਆਂ, ਤਨਾਅ ਦਾ ਮਾਹੌਲ

06/23/2017 12:19:34 PM

ਸ਼੍ਰੀਨਗਰ— ਹਿਮਾਚਲ ਦੇ ਤ੍ਰਿਕੁਟਾ ਨਗਰ 'ਚ ਸਥਿਤ ਪੰਚਮੁੱਖੀ ਮੰਦਿਰ 'ਚ ਅਨਜਾਨ ਵਿਅਕਤੀ ਵਲੋਂ ਕੀਤੀ ਗਈ ਧਾਰਮਿਕ ਮੂਰਤੀਆਂ ਦੀ ਬੇਅਦਬੀ ਨੂੰ ਲੈ ਕੇ ਖੇਤਰ 'ਚ ਤਨਾਅ ਦਾ ਮਹੌਲ ਬਣਿਆ ਹੋਇਆ ਹੈ। ਇਸ ਸੰਦਰਭ 'ਚ ਜਾਣਕਾਰੀ ਮਿਲਦੇ ਹੀ ਬਜ਼ਰੰਗ ਦਲ, ਸ਼ਿਵ ਸੈਨਾ, ਕਾਲਿਕਾ ਯੁਵਾ ਟਰੱਸਟ ਅਤੇ ਹੋਰ ਸੰਗਠਨਾਂ ਦੇ ਮੌਜ਼ੂਦਾ ਲੋਕਾਂ ਨੇ ਪ੍ਰਦਰਸ਼ਨ ਕਰਦੇ ਹੋਏ ਸ਼ਹਿਰ 'ਚ ਸੜਕ ਅਵਾਜਾਈ ਨੂੰ ਰੋਕ ਕੇ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ।
ਜਾਣਕਾਰੀ ਅਨੁਸਾਰ ਸ਼ਿਵਾ ਕਲੌਨੀ ਨਗਰ ਤ੍ਰਿਕੁਟਾ ਨਗਰ ਐਕਸਟੇਂਸ਼ਨ ਬਾਈਪਾਸ ਰੋਡ 'ਚ ਸਥਿਤ ਸ਼੍ਰੀ ਹਨੁਮਾਨ ਜੀ ਦੇ ਪੰਚਮੁੱਖੀ ਮੰਦਿਰ 'ਚ ਅਨਜਾਨ ਵਿਅਕਤੀ ਨੇ ਦੇਰ ਰਾਤ ਰਾਮ ਭਗਵਾਨ ਦੀ ਪ੍ਰਤਿਮਾ ਨੂੰ ਤੋੜ ਕੇ ਖੰਡਿਤ ਕੀਤਾ। ਇਸ ਤੋਂ ਬਾਅਦ ਦੋਸ਼ੀ ਨੇ ਮੂਰਤੀ ਦੇ ਅੱਧੇ ਭਾਗ ਨੂੰ ਤੋੜ ਕੇ ਨਹਿਰ 'ਚ ਸੁੱਟ ਦਿੱਤਾ। ਜਿਸ ਨੂੰ ਬੀਤੇਂ ਦਿਨੀਂ ਵੀਰਵਾਰ ਨੂੰ ਸਵੇਰੇ ਜਦੋਂ ਉੱਥੇ ਦੇ ਮੌਜ਼ੂਦ ਲੋਕ ਅਤੇ ਸ਼ਰਧਾਲੂ ਮੰਦਿਰ 'ਚ ਪਹੁੰਚੇ ਤਾਂ ਮੂਰਤੀ ਨੂੰ ਟੁੱਟਿਆ ਹੋਇਆ ਦੇਖਿਆ ਅਤੇ ਉਨ੍ਹਾਂ ਦਾ ਗੁੱਸਾ ਬਾਹਰ ਆ ਗਿਆ ਅਤੇ ਉਨ੍ਹਾਂ ਨੇ ਪ੍ਰਦਸ਼ਨ ਕਰਨਾ ਸ਼ੁਰੂ ਕਰ ਦਿੱਤਾ। ਘਟਨਾ ਦੀ ਸੂਚਨਾ ਮਿਲਦੇ ਹੀ ਵਿਧਾਨਸਭਾ ਅਧਿਕਾਰੀ ਅਤੇ ਵਿਧਾਇਕ ਕਵਿੰਦਰ ਗੁਪਤਾ, ਐੱਮ. ਐੱਲ. ਸੀ. ਵਿਕਰਮ ਰੰਘਵਾ ਮੌਕੇ 'ਤੇ ਪਹੁੰਚ ਕੇ ਜਾਣਕਾਰੀ ਲੈ ਕੇ ਲੋਕਾਂ ਨੂੰ ਕਾਰਵਾਈ ਦਾ ਹੋਸਲਾ ਦਿੱਤਾ।