ਪਛਾਣ ਲੁਕਾ ਮੰਦਰ ''ਚ ਕੀਤਾ ਵਿਆਹ, ਝੂਠ ਫੜਿਆ ਗਿਆ ਤਾਂ ਕੁੜੀ ਨਾਲ ਕੀਤੀ ਕੁੱਟਮਾਰ

12/12/2020 1:30:46 PM

ਨਵੀਂ ਦਿੱਲੀ- ਰਾਜਧਾਨੀ ਦਿੱਲੀ ਦੇ ਰੋਹਿਣੀ ਇਲਾਕੇ 'ਚ ਇਕ ਸ਼ਖਸ ਨੇ ਆਪਣੀ ਅਸਲੀ ਪਛਾਣ ਲੁਕਾ ਕੇ ਕੁੜੀ ਨਾਲ ਵਿਆਹ ਕੀਤਾ। ਜਦੋਂ ਸੱਚ ਸਾਹਮਣੇ ਆਇਆ ਤਾਂ ਕੁੜੀ ਨੇ ਉਸ ਦਾ ਵਿਰੋਧ ਕੀਤਾ ਅਤੇ ਆਪਣੇ ਘਰ ਜਾਣ ਦੀ ਜਿੱਦ ਕੀਤੀ। ਜਿਸ 'ਤੇ ਉਸ ਸ਼ਖਸ ਨੇ ਉਸ ਨਾਲ ਕੁੱਟਮਾਰ ਕੀਤੀ। ਦਿੱਲੀ 'ਚ ਰੋਹਿਣੀ ਦੇ ਪ੍ਰੇਮਨਗਰ ਇਲਾਕੇ 'ਚ ਇਕ ਸ਼ਖਸ ਨੇ ਆਪਣਾ ਨਾਂ ਅਤੇ ਧਰਮ ਬਦਲ ਕੇ ਇਕ ਕੁੜੀ ਨੂੰ ਆਪਣੇ ਪ੍ਰੇਮ ਜਾਲ 'ਚ ਫਸਾਇਆ। ਇਸ ਤੋਂ ਬਾਅਦ ਉਸ ਨੇ ਆਰੀਆ ਸਮਾਜ ਮੰਦਰ 'ਚ ਉਸ ਨੇ ਆਰੀਆ ਸਮਾਜ ਮੰਦਰ 'ਚ ਉਸ ਨਾਲ ਵਿਆਹ ਕਰ ਲਿਆ। ਵਿਆਹ ਤੋਂ ਬਾਅਦ ਕੁੜੀ ਨੂੰ ਸੱਚ ਦਾ ਪਤਾ ਲੱਗਾ ਤਾਂ ਉਸ ਨੇ ਆਦਮੀ ਦਾ ਵਿਰੋਧ ਕੀਤਾ। ਕੁੜੀ ਆਪਣੇ ਪਰਿਵਾਰ ਕੋਲ ਵਾਪਸ ਜਾਣ ਦੀ ਜਿੱਦ ਕਰਨ ਲੱਗੀ। ਇਸ 'ਤੇ ਦੋਸ਼ੀ ਪਤੀ ਨੇ ਉਸ ਨਾਲ ਕੁੱਟਮਾਰ ਕੀਤੀ।

ਇਹ ਵੀ ਪੜ੍ਹੋ : ਕਿਸਾਨ ਅੰਦੋਲਨ: ਸਿੰਘੂ ਬਾਰਡਰ 'ਤੇ ਤਾਇਨਾਤ 2 IPS ਨਿਕਲੇ ਕੋਰੋਨਾ ਪਾਜ਼ੇਟਿਵ

ਜਦੋਂ ਪੀੜਤਾ ਨੂੰ ਕੋਈ ਰਸਤਾ ਨਜ਼ਰ ਨਹੀਂ ਆਇਆ ਤਾਂ ਉਸ ਨੇ ਆਪਣੇ ਗੁਆਂਢੀਆਂ ਨੂੰ ਆਪਣੀ ਪਰੇਸ਼ਾਨੀ ਦੱਸੀ। ਇਸ ਤੋਂ ਬਾਅਦ ਗੁਆਂਢੀਆਂ ਨੇ ਉਸ ਦੀ ਮਦਦ ਕੀਤੀ। ਗੁਆਂਢੀਆਂ ਦੀ ਮਦਦ ਨਾਲ ਪੁਲਸ ਨੂੰ ਸੂਚਨਾ ਦਿੱਤੀ ਗਈ। ਸੂਚਨਾ ਮਿਲਦੇ ਹੀ ਪੁਲਸ ਨੇ ਕੁੜੀ ਨੂੰ ਦੋਸ਼ੀ ਦੇ ਚੰਗੁਲ ਤੋਂ ਛੁਡਾਇਆ। ਪੁਲਸ ਨੇ ਇਸ ਮਾਮਲੇ 'ਚ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਲੋਕਾਂ 'ਚ ਦੋਸ਼ੀ ਦਾ ਪਿਤਾ ਅਤੇ 2 ਭਰਾ ਸ਼ਾਮਲ ਹਨ। ਹਾਲਾਂਕਿ ਮੁੱਖ ਦੋਸ਼ੀ ਫਰਾਰ ਹੋ ਗਿਆ। ਕੁੜੀ ਦਾ ਕਹਿਣਾ ਹੈ ਕਿ ਦੋਸ਼ੀ ਅਖਤਰ ਨੇ ਉਸ ਨਾਲ ਆਪਣਾ ਨਾਂ ਅਤੇ ਧਰਮ ਲੁਕਾ ਕੇ ਪਹਿਲਾਂ ਦੋਸਤੀ ਕੀਤੀ ਅਤੇ ਫਿਰ ਪਿਆਰ ਦੇ ਜਾਲ 'ਚ ਫਸਾਇਆ। ਇਸ ਤੋਂ ਬਾਅਦ ਆਰੀਆ ਸਮਾਜ ਮੰਦਰ 'ਚ ਵਿਆਹ ਕਰ ਲਿਆ। ਵਿਆਹ ਤੋਂ ਬਾਅਦ ਹੀ ਕੁੜੀ ਸਾਹਮਣੇ ਦੋਸ਼ੀ ਦੀ ਸੱਚਾਈ ਆਈ, ਜਿਸ ਤੋਂ ਬਾਅਦ ਪੀੜਤਾ ਨੇ ਦੋਸ਼ੀ ਦਾ ਵਿਰੋਧ ਕੀਤਾ। ਕੁੜੀ ਦੇ ਵਿਰੋਧ 'ਤੇ ਉਸ ਨਾਲ ਕੁੱਟਮਾਰ ਕੀਤੀ ਗਈ। ਫਿਲਹਾਲ ਪੁਲਸ ਫਰਾਰ ਮੁੱਖ ਦੋਸ਼ੀ ਦੀ ਭਾਲ 'ਚ ਜੁਟੀ ਹੈ ਅਤੇ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਤੋਂ ਪੁੱਛ-ਗਿੱਛ ਕਰ ਰਹੀ ਹੈ।

ਇਹ ਵੀ ਪੜ੍ਹੋ : ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਕੀ ਸੋਚਦੀ ਹੈ ਕੇਂਦਰ ਸਰਕਾਰ, PM ਮੋਦੀ ਨੇ ਸ਼ੇਅਰ ਕੀਤਾ ਵੀਡੀਓ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ

DIsha

This news is Content Editor DIsha