ਸਬਰੀਮਾਲਾ ਮੰਦਰ ''ਚ ਮਰਦਾਂ ਦੀ ਤਰ੍ਹਾਂ ਹਰ ਉਮਰ ਦੀਆਂ ਔਰਤਾਂ ਨੂੰ ਮਿਲੇ ਪ੍ਰਵੇਸ਼: SC

07/18/2018 4:59:02 PM

ਨਵੀਂ ਦਿੱਲੀ— ਕੇਰਲ ਦੇ ਸਬਰੀਮਾਲਾ ਮੰਦਰ 'ਚ 10 ਸਾਲ ਤੋਂ 50 ਸਾਲ ਦੀ ਉਮਰ ਦੀਆਂ ਔਰਤਾਂ ਦੇ ਪ੍ਰਵੇਸ਼ 'ਤੇ ਰੋਕ ਦੇ ਮਾਮਲੇ 'ਚ ਚੀਫ ਜਸਟਿਸ ਦੀਪਕ ਮਿਸ਼ਰਾ ਨੇ ਕਿਹਾ ਕਿ ਦੇਸ਼ 'ਚ ਪ੍ਰਾਈਵੇਟ ਮੰਦਰ ਦਾ ਕੋਈ ਸਿਧਾਂਤ ਨਹੀਂ ਹੈ, ਇਸ ਸਰਵਜਨਿਕ ਸੰਪਤੀ ਹੈ। ਸਰਵਜਨਿਕ ਸੰਪਤੀ 'ਚ ਜੇਕਰ ਮਰਦਾਂ ਨੂੰ ਪ੍ਰਵੇਸ਼ ਦੀ ਮਨਜ਼ੂਰੀ ਹੈ ਤਾਂ ਫਿਰ ਔਰਤਾਂ ਨੂੰ ਵੀ ਪ੍ਰਵੇਸ਼ ਦੀ ਮਨਜ਼ੂਰੀ ਮਿਲਣੀ ਚਾਹੀਦੀ ਹੈ। 
ਤੁਹਾਨੂੰ ਦੱਸ ਦਈਏ ਕਿ ਸਬਰੀਮਾਲਾ ਦੇ ਪ੍ਰਸਿੱਧ ਭਗਵਾਨ ਅਯੱਪਾ ਮੰਦਰ 'ਚ 10 ਸਾਲ ਤੋਂ 50 ਉਮਰ ਤੱਕ ਦੀਆਂ ਔਰਤਾਂ ਦੇ ਪ੍ਰਵੇਸ਼ 'ਤੇ ਪਾਬੰਦੀ ਹੈ। ਔਰਤਾਂ ਦੇ ਉਸ ਸਮੂਹ ਨੂੰ ਮੰਦਰ 'ਚ ਪ੍ਰਵੇਸ਼ ਕਰਨ ਤੋਂ ਰੋਕਿਆ ਜਾਂਦਾ ਹੈ, ਜਿਨ੍ਹਾਂ ਨੂੰ ਮਾਹਵਾਰੀ ਆਉਂਦੀ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਭਗਵਾਨ ਅਯੱਪਾ ਇਕ 'ਨਾਸਤਿਕ ਬ੍ਰਹਮਾਚਾਰੀ' ਸਨ ਅਤੇ ਇਸ ਕਾਰਨ ਔਰਤਾਂ ਦਾ ਮੰਦਰ 'ਚ ਜਾਣਾ ਬੰਦ ਹੈ। ਮੰਦਰ ਪ੍ਰਬੰਧਕ ਦੇ ਇਸ ਫੈਸਲੇ ਦਾ ਸਮਾਜਿਕ ਸੰਗਠਨ ਅਤੇ ਔਰਤਾਂ ਵਿਰੋਧ ਕਰ ਰਹੀਆਂ ਹਨ। ਅਜਿਹੇ 'ਚ ਸੁਪਰੀਮ ਕੋਰਟ ਦੀ ਇਹ ਟਿੱਪਣੀ ਉਨ੍ਹਾਂ ਔਰਤਾਂ ਲਈ ਬਹੁਤ ਫਾਇਦੇਮੰਦ ਸਾਬਿਤ ਹੋਵੇਗੀ ਜੋ ਮੰਦਰ 'ਚ ਪੂਜਾ ਕਰਨ ਦੀਆਂ ਇਛੁੱਕ ਹਨ ਪਰ ਉਨ੍ਹਾਂ ਨੂੰ ਜਾਣ ਤੋਂ ਰੋਕਿਆ ਜਾਂਦਾ ਹੈ।