ਓਵੈਸੀ ਅੱਤਵਾਦੀ ਸੰਗਠਨਾਂ ''ਚ ਮੁਸਲਮਾਨਾਂ ਦੀ ਗਿਣਤੀ ਵੀ ਦੱਸਣ : ਸਵਾਮੀ

Friday, Feb 16, 2018 - 10:06 AM (IST)

ਨਵੀਂ ਦਿੱਲੀ— ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਸੁਬਰਾਮਣੀਅਮ ਸਵਾਮੀ ਅਤੇ ਆਲ ਇੰਡੀਆ ਮਜਲਸ-ਏ-ਇਤਿਹਾਦੁਲ ਮੁਸਲਮੀਨ ਦੇ ਪ੍ਰਧਾਨ ਅਸਦੁਦੀਨ ਓਵੈਸੀ ਇਕ ਦੂਸਰੇ 'ਤੇ ਹਮਲਾ ਕਰਨ ਦਾ ਕੋਈ ਮੌਕਾ ਨਹੀਂ ਛੱਡਦੇ। ਇਸ ਵਾਰ ਦੋਵਾਂ ਵਿਚਾਲੇ ਜੰਮੂ-ਕਸ਼ਮੀਰ 'ਚ ਫੌਜ ਦੇ ਸੁੰਜਵਾਂ ਕੈਂਪ 'ਤੇ ਅੱਤਵਾਦੀ ਹਮਲੇ ਨੂੰ ਲੈ ਕੇ ਸ਼ਬਦੀ ਜੰਗ ਛਿੜੀ ਹੋਈ ਹੈ।
ਓਵੈਸੀ ਨੇ ਬਿਆਨ ਦਿੱਤਾ ਸੀ ਕਿ ਸੁੰਜਵਾਂ ਹਮਲੇ 'ਚ ਸ਼ਹੀਦ ਹੋਣ ਵਾਲੇ ਫੌਜੀਆਂ ਵਿਚ 6 ਮੁਸਲਮਾਨ ਹਨ। ਇਸ 'ਤੇ ਫੌਜ ਵੱਲੋਂ ਵੀ ਅਪ੍ਰੱਤਖ ਢੰਗ ਨਾਲ ਕਿਹਾ ਗਿਆ ਸੀ ਕਿ ਸ਼ਹੀਦ ਦਾ ਕੋਈ ਧਰਮ/ਮਜ਼੍ਹਬ ਨਹੀਂ ਹੁੰਦਾ। ਹੁਣ ਸ਼੍ਰੀ ਸਵਾਮੀ ਨੇ ਓਵੈਸੀ 'ਤੇ ਹਮਲਾ ਕੀਤਾ ਹੈ।
ਭਾਜਪਾ ਸੰਸਦ ਮੈਂਬਰ ਨੇ ਅੱਜ ਸਵੇਰੇ ਟਵੀਟ ਕਰ ਕੇ ਕਿਹਾ, ''ਫੌਜ ਵਿਚ ਸ਼ਹੀਦ ਮੁਸਲਮਾਨ ਜਵਾਨਾਂ ਦੀ ਗਿਣਤੀ ਓਵੈਸੀ ਕਰ ਰਹੇ ਹਨ ਪਰ ਕੀ ਉਹ ਫੌਜ 'ਤੇ ਹਮਲਾ ਕਰਨ ਵਾਲੇ ਅੱਤਵਾਦੀ ਸੰਗਠਨਾਂ 'ਚ ਸ਼ਾਮਲ ਮੁਸਲਮਾਨਾਂ ਦੀ ਗਿਣਤੀ ਵੀ ਕਰ ਸਕਦੇ ਹਨ?''


Related News