ਤਮਿਲਸਾਈ ਸੁੰਦਰਰਾਜਨ ਬਣੀ ਪੁਡੂਚੇਰੀ ਦੀ ਨਵੀਂ ਉੱਪ ਰਾਜਪਾਲ

02/18/2021 10:13:05 AM

ਪੁਡੂਚੇਰੀ- ਤੇਲੰਗਾਨਾ ਦੀ ਰਾਜਪਾਲ ਤਮਿਲਸਾਈ ਸੁੰਦਰਰਾਜਨ ਨੇ ਵੀਰਵਾਰ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਪੁਡੂਚੇਰੀ ਦੇ ਉੱਪ ਰਾਜਪਾਲ ਅਹੁਦੇ ਦੀ ਸਹੁੰ ਚੁਕੀ। ਮਦਰਾਸ ਹਾਈ ਕੋਰਟ ਦੇ ਚੀਫ਼ ਜਸਟਿਸ ਸੰਜੀਵ ਬੈਨਰਜੀ ਨੇ ਇੱਥੇ ਰਾਜਨਿਵਾਸ 'ਚ ਆਯੋਜਿਤ ਸਾਦੇ ਸਮਾਰੋਹ 'ਚ ਸੁੰਦਰਰਾਜਨ ਨੂੰ ਉੱਪ ਰਾਜਪਾਲ ਅਹੁਦੇ ਦੀ ਸਹੁੰ ਚੁਕਾਈ। ਇਸ ਮੌਕੇ ਮੁੱਖ ਮੰਤਰੀ ਵੀ. ਨਾਰਾਇਣਸਾਮੀ, ਵਿਧਾਨ ਸਭਾ ਸਪੀਕਰ ਸ਼ਿਵਾਕੋਲੁਨਤੂ, ਵਿਰੋਧੀ ਧਿਰ ਦੇ ਨੇਤਾ ਐੱਨ. ਰੰਗਾਸਾਮੀ, ਰਾਜ ਸਭਾ ਮੈਂਬਰ ਗੋਕੁਲ ਕ੍ਰਿਸ਼ਨਨ ਅਤੇ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ ਮੌਜੂਦ ਸਨ।

ਇਹ ਵੀ ਪੜ੍ਹੋ : ਕਿਰਨ ਬੇਦੀ ਨੂੰ ਪੁੱਡੂਚੇਰੀ ਦੇ ਉਪ ਰਾਜਪਾਲ ਦੇ ਅਹੁਦੇ ਤੋਂ ਹਟਾਇਆ

ਡਾ. ਕਿਰਨ ਬੇਦੀ ਨੂੰ 16 ਫਰਵਰੀ ਨੂੰ ਪੁਡੂਚੇਰੀ ਦੇ ਉੱਪ ਰਾਜਪਾਲ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਸੁੰਦਰਰਾਜਨ ਨੂੰ ਇੱਥੇ ਦਾ ਐਡੀਸ਼ਨਲ ਚਾਰਜ ਸੌਂਪਿਆ ਗਿਆ ਹੈ। ਸੁੰਦਰਰਾਜਨ ਪੁਡੂਚੇਰੀ ਦੀ 26ਵੀਂ ਅਤੇ 5ਵੀਂ ਮਹਿਲਾ ਉੱਪ ਰਾਜਪਾਲ ਹਨ। ਇਸ ਤੋਂ ਪਹਿਲਾਂ ਮਹਿਲਾ ਉੱਪ ਰਾਜਪਾਲਾਂ 'ਚ ਰਾਜੇਂਦਰ ਕੁਮਾਰ ਬਾਜਪੇਈ, ਚੰਦਰਾਵਤੀ, ਰਜਨੀ ਰਾਏ ਅਤੇ ਕਿਰਨ ਬੇਦੀ ਸ਼ਾਮਲ ਰਹੀ।

DIsha

This news is Content Editor DIsha