ਤੇਲੰਗਾਨਾ : ਪੁਲਸ ਨੇ ਬਿਰਧ ਆਸ਼ਰਮ ਤੋਂ ਮੁਕਤ ਕਰਵਾਏ ਜੰਜ਼ੀਰਾਂ ਨਾਲ ਜਕੜੇ 73 ਲੋਕ

01/25/2020 10:47:53 AM

ਹੈਦਰਾਬਾਦ— ਤੇਲੰਗਾਨਾ ਪੁਲਸ ਨੇ ਹੈਦਰਾਬਾਦ ਦੇ ਬਾਹਰੀ ਇਲਾਕੇ 'ਚ ਮੌਜੂਦ ਇਕ ਬਿਰਧ ਆਸ਼ਰਮ ਤੋਂ 73 ਲੋਕਾਂ ਨੂੰ ਮੁਕਤ ਕਰਵਾਇਆ ਹੈ। ਇਨ੍ਹਾਂ 'ਚੋਂ ਜ਼ਿਆਦਾਤਰ ਮਾਨਸਿਕ ਰੋਗੀ ਹਨ। ਇਨ੍ਹਾਂ ਨੂੰ ਬਿਰਧ ਆਸ਼ਰਮ 'ਚ ਚੈਨ ਨਾਲ ਬੰਨ੍ਹ ਕੇ ਰੱਖਿਆ ਗਿਆ ਸੀ। ਪੁਲਸ ਦਾ ਕਹਿਣਾ ਹੈ ਕਿ ਆਸ਼ਰਮ ਦਾ ਸਟਾਫ ਇਲਾਜ ਅਤੇ ਦੇਖਭਾਲ ਦੇ ਨਾਂ 'ਤੇ ਉਨ੍ਹਾਂ 'ਤੇ ਅੱਤਿਆਚਾਰ ਕਰਦਾ ਸੀ। ਇਨ੍ਹਾਂ 'ਚ 21 ਔਰਤਾਂ ਸ਼ਾਮਲ ਹਨ। ਨਗਾਰਾਮ ਪਿੰਡ ਦੇ ਆਸ਼ਰਮ 'ਚ ਹੋਣ ਵਾਲਾ ਅੱਤਿਆਚਾਰ ਉਦੋਂ ਸਾਹਮਣੇ ਆਇਆ, ਜਦੋਂ ਗੁਆਂਢੀਆਂ ਨੇ ਜੰਜ਼ੀਰਾਂ 'ਚ ਜਕੜੇ ਹੋਏ ਲੋਕਾਂ ਦੀ ਚੀਕ-ਪੁਕਾਰ ਸੁਣੀ ਅਤੇ ਪੁਲਸ ਨੂੰ ਫੋਨ ਕਰ ਕੇ ਬੁਲਾਇਆ। 
PunjabKesariਕੇਅਰਟੇਕਰ ਵਿਰੁੱਧ ਮਾਮਲਾ ਦਰਜ
ਕੇਅਰਟੇਕਰ ਵਿਰੁੱਧ ਮਾਤਾ-ਪਿਤਾ ਅਤੇ ਸੀਨੀਅਰ ਨਾਗਰਿਕਾਂ ਦਾ ਪਾਲਣ-ਪੋਸ਼ਣ ਅਤੇ ਕਲਿਆਣ ਐਕਟ 2007 ਦੇ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ। ਆਸ਼ਰਮ 'ਚ ਮੌਜੂਦ ਸਾਰੇ ਲੋਕਾਂ ਨੂੰ ਹਸਪਤਾਲ ਭੇਜਿਆ ਗਿਆ ਹੈ। ਪੁਲਸ ਨੇ ਕਿਹਾ,''ਬਿਰਧ ਆਸ਼ਰਮ ਦੇ ਪ੍ਰਬੰਧਨ ਵਿਰੁੱਧ ਧੋਖਾਧੜੀ ਦਾ ਮਾਮਲਾ ਵੀ ਦਰਜ ਕੀਤਾ ਗਿਆ ਹੈ। ਸਾਨੂੰ ਸ਼ਿਕਾਇਤ ਮਿਲੀ ਸੀ ਕਿ ਮਨੋਰੋਗੀ ਅਤੇ ਮਾਨਸਿਕ ਰੂਪ ਨਾਲ ਪਰੇਸ਼ਾਨ ਵਿਅਕਤੀਆਂ ਨੂੰ ਘਰ ਦੇ ਅੰਦਰ ਜੰਜ਼ੀਰਾਂ 'ਚ ਕੈਦ ਕਰ ਕੇ ਰੱਖਿਆ ਗਿਆ ਹੈ ਅਤੇ ਉਨ੍ਹਾਂ ਨਾਲ ਅਣਮਨੁੱਖੀ ਵਤੀਰਾ ਕੀਤਾ ਜਾ ਰਿਹਾ ਹੈ। ਮਾਮਲੇ 'ਚ ਜਾਂਚ ਜਾਰੀ ਹੈ।'' ਪੁਲਸ ਅਨੁਸਾਰ ਸ਼ੈਕ ਰਤਨ ਜਾਨ ਪਾਲ, ਕੇ ਭਰਤੀ ਅਤੇ ਤਿੰਨ ਹੋਰ ਲੋਕ ਮਿਲ ਕੇ 2 ਘਰਾਂ 'ਚ ਮਮਤਾ ਬਿਰਧ ਆਸ਼ਰਮ ਚਲਾਉਂਦੇ ਹਨ। ਉਹ ਇਕ ਮਨੋਰੋਗ ਮੁੜ ਵਸੇਬਾ ਕੇਂਦਰ ਚੱਲਾ ਰਹੇ ਸਨ ਅਤੇ ਉਨ੍ਹਾਂ ਨੇ ਮਾਨਸਿਕ ਰੋਗੀਆਂ ਅਤੇ ਕੁਝ ਸ਼ਰਾਬੀਆਂ ਨੂੰ ਇਨ੍ਹਾਂ ਘਰਾਂ 'ਚ ਰੱਖਿਆ ਸੀ।
 

21 ਔਰਤਾਂ ਨੂੰ ਚੈਨ ਨਾਲ ਬੰਨ੍ਹ ਕੇ ਰੱਖਿਆ ਸੀ
ਪੁਲਸ ਨੇ ਦੇਖਿਆ ਕਿ ਕੇਅਰਟੇਕਰਜ਼ 'ਚ 52 ਪੁਰਸ਼ਾਂ ਨੂੰ ਇਕ ਘਰ 'ਚ ਰੱਖਿਆ ਸੀ ਅਤੇ ਦੂਜੇ ਘਰ 'ਚ 21 ਔਰਤਾਂ ਨੂੰ ਚੈਨ ਨਾਲ ਬੰਨ੍ਹ ਕੇ ਰੱਖਿਆ ਗਿਆ ਸੀ। ਸੂਤਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਅਸਹਾਏ ਲੋਕਾਂ ਨੂੰ ਕਈ ਵਾਰ ਅਨੁਸ਼ਾਸਨ 'ਚ ਰੱਖਣ ਲਈ ਡੰਡਿਆਂ ਨਾਲ ਕੁੱਟਿਆ ਜਾਂਦਾ ਸੀ। ਕੇਅਰਟੇਕਰਜ਼ ਪ੍ਰਤੀ ਵਿਅਕਤੀ ਦੇ ਪਰਿਵਾਰ ਤੋਂ ਦੇਖਭਾਲ ਅਤੇ ਇਲਾਜ ਦੇ ਨਾਂ 'ਚ ਹਰ ਮਹੀਨੇ 10 ਹਜ਼ਾਰ ਰੁਪਏ ਲਿਆ ਕਰਦੇ ਸਨ। ਸੂਤਰਾਂ ਕਹਿਣਾ ਹੈ ਕਿ ਕੇਅਰਟੇਕਰਜ਼ ਕੋਲ ਇਸ ਤਰ੍ਹਾਂ ਦੇ ਲੋਕਾਂ ਦਾ ਸਹੀ ਇਲਾਜ ਕਰਨ ਲਈ ਉੱਚਿਤ ਡਿਗਰੀ ਨਹੀਂ ਹੈ।


DIsha

Content Editor

Related News