ਸਕੂਲ ’ਚ ਜ਼ਹਿਰੀਲਾ ਖਾਣਾ ਖਾਣ ਨਾਲ ਕਰੀਬ 38 ਵਿਦਿਆਰਥਣਾਂ ਬੀਮਾਰ, 14 ਹਸਪਤਾਲ ’ਚ ਦਾਖ਼ਲ

03/16/2022 4:23:07 PM

ਤੇਲੰਗਾਨਾ– ਤੇਲੰਗਾਨਾ ਦੇ ਗੁਰੂਕੁਲ ਸਕੂਲ ਦੀਆਂ ਕਰੀਬ 38 ਵਿਦਿਆਰਥਣਾਂ ਜ਼ਹਿਰੀਲਾ ਖਾਣਾ ਖਾਣ ਨਾਲ ਬੀਮਾਰ ਹੋ ਗਈਆਂ। ਦਰਅਸਲ, ਮਹਿਬੂਬਾਬਾਦ ਜ਼ਿਲ੍ਹੇ ਦੇ ਕੁਰਵੀ ਮੰਡਲ ਦੇ ਸਿਰੋਲੂ ਪਿੰਡ ’ਚ ਸਥਿਤ ਇਕਲਵਯ ਆਦਿਵਾਸੀ ਕੰਨਿਆ ਗੁਰੂਕੁਲ ਸਕੂਲ ’ਚ ਜ਼ਹਿਰੀਲਾ ਖਾਣਾ ਖਾਣ ਨਾਲ ਅਚਾਨਕ ਕਰੀਬ 38 ਵਿਦਿਆਰਥਣਾਂ ਬੀਮਾਰ ਹੋ ਗਈਆਂ ਜਿਸ ਦੇ ਬਾਅਦ ਉਲਟੀਆਂ ਅਤੇ ਦਸਤ ਦੀਆਂ ਸ਼ਿਕਾਰ ਹੋ ਗਈਆਂ, ਸਿਹਤ ਜ਼ਿਆਦਾ ਵਿਗੜਣ ਕਾਰਨ ਕਰੀਬ 14 ਵਿਦਿਆਰਥਣਾਂ ਨੂੰ ਮਹਿਬੂਬਾਬਾਦ ਜ਼ਿਲ੍ਹਾ ਹੈੱਡਕੁਆਟਰ ’ਚ ਸਥਿਤ ਸਰਕਾਰੀ ਸਕੂਲ ਹਸਪਤਾਲ ’ਚ ਦਾਖ਼ਲ ਕਰਾਇਆ ਗਿਆ। ਉੱਥੇ ਹੀ ਸਕੂਲ ਦੇ ਅਧਿਕਾਰੀਆਂ ਨੇ ਸਕੂਲ ’ਚ ਮੈਡੀਕਲ ਕੈਂਪ ਲਗਵਾ ਕੇ ਉਨ੍ਹਾਂ ਦਾ ਇਲਾਜ ਕਰਵਾਇਆ।

ਹਾਲਾਂਕਿ, ਇਲਾਜ ਦੇ ਬਾਅਦ ਹੁਣ ਸਾਰੀਆਂ ਵਿਦਿਆਰਥਣਾਂ ਖ਼ਤਰੇ ਤੋਂ ਬਾਹਰ ਹਨ। ਵਿਦਿਆਰਥਣਾਂ ਦੇ ਪਰਿਵਾਰ ਵਾਲੇ ਬੇਹੱਦ ਨਾਰਾਜ਼ ਦਿਸ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਦੇਰ ਬਾਅਦ ਦੱਸਿਆ ਗਿਆ। ਤੇਲੰਗਾਨਾ ਦੇ ਆਦਿਵਾਸੀ, ਮਹਿਲਾ ਅਤੇ ਸ਼ਿਸ਼ੂ ਕਲਿਆਨ ਵਿਭਾਗ ਦੀ ਮੰਤਰੀ ਸੱਤਿਆਵਤੀ ਰਾਠੌੜ ਹਸਪਤਾਲ ਪਹੁੰਚ ਕੇ ਵਿਦਿਆਰਥਣਾਂ ਨੂੰ ਮਿਲੀ, ਉਨ੍ਹਾਂ ਦੀ ਸਿਹਤ ਦਾ ਜਾਇਜ਼ਾ ਲਿਆ, ਮੰਤਰੀ ਦੇ ਨਾਲ ਜ਼ਿਲ੍ਹੇ ਦੇ ਕਲੈਕਟਰ ਅਤੇ ਸਿਹਤ ਅਧਿਕਾਰੀ ਵੀ ਪਹੁੰਚੇ ਸਨ।

Rakesh

This news is Content Editor Rakesh