ਰਾਫੇਲ ਨੂੰ ਤਾਂ ਉਡਾਇਆ ਨਹੀਂ ਜਾ ਸਕਿਆ, ਫਾਈਲ ''ਉਡਾ'' ਦਿੱਤੀ : ਤੇਜਸਵੀ

03/07/2019 6:58:58 PM

ਪਟਨਾ–ਸੁਪਰੀਮ ਕੋਰਟ 'ਚ ਰਾਫੇਲ ਮੁੱਦੇ 'ਤੇ ਸੁਣਵਾਈ ਦੌਰਾਨ ਸਰਕਾਰ ਨੇ ਜਾਣਕਾਰੀ ਦਿੱਤੀ ਕਿ ਰਾਫੇਲ ਦੇ ਕੁਝ ਦਸਤਾਵੇਜ਼ ਚੋਰੀ ਹੋ ਗਏ ਹਨ। ਇਸ ਤੋਂ ਬਾਅਦ ਵਿਰੋਧੀ ਪਾਰਟੀਆਂ ਲਗਾਤਾਰ ਕੇਂਦਰ ਸਰਕਾਰ 'ਤੇ ਸਵਾਲ ਚੁੱਕ ਰਹੀਆਂ ਹਨ। ਬਿਹਾਰ ਦੇ ਸਾਬਕਾ ਸੀ. ਐੱਮ. ਲਾਲੂ ਯਾਦਵ ਦੇ ਬੇਟੇ ਅਤੇ ਸਾਬਕਾ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਨੇ ਕਿਹਾ ਹੈ ਕਿ ਰਾਫੇਲ ਤਾਂ ਉਡਾਇਆ ਨਹੀਂ ਜਾ ਸਕਿਆ ਇਸ ਲਈ ਸਟੰਟਮੈਨ ਨੇ ਰਾਫੇਲ ਦੀ ਫਾਈਲ ਹੀ ਉਡਾ ਦਿੱਤੀ।

ਰਾਸ਼ਟਰੀ ਜਨਤਾ ਦਲ (ਆਰ. ਜੇ. ਡੀ.) ਦੇ ਨੇਤਾ ਤੇਜਸਵੀ ਨੇ ਟਵੀਟ ਕਰ ਕੇ ਕਿਹਾ ਹੈ ਕਿ ਸੁਰੱਖਿਆ ਦੀ ਅੰਤਿਮ ਗਾਰੰਟੀ ਚੌਕੀਦਾਰ ਨਹੀਂ ਸਗੋਂ ਥਾਣੇਦਾਰ ਦਿੰਦਾ ਹੈ ਅਤੇ ਲੋਕ ਥਾਣੇਦਾਰ ਹਨ।ਚੌਕੀਦਾਰ ਦੀ ਚੋਰੀ ਫੜੀ ਗਈ ਹੈ ਅਤੇ ਹੋਰ ਥਾਣੇਦਾਰ ਸੁਝਾਅ ਦੇਵੇਗਾ। ਰਾਫੇਲ ਨੂੰ ਤਾਂ ਉਡਾਇਆ ਨਹੀਂ ਜਾ ਸਕਿਆ, ਇਸ ਲਈ ਸਟੰਟਮੈਨ ਨੇ ਰਾਫੇਲ ਦੀ ਫਾਈਲ ਨੂੰ ਉਡਾ ਦਿੱਤਾ।

Iqbalkaur

This news is Content Editor Iqbalkaur