ਦਿੱਲੀ-ਲਖਨਊ ਤੋਂ ਬਾਅਦ ਹੁਣ ਅਹਿਮਦਾਬਾਦ-ਮੁੰਬਈ ਵਿਚਾਲੇ ਦੌੜੇਗੀ ਤੇਜਸ ਟਰੇਨ

12/29/2019 1:33:50 AM

ਨਵੀਂ ਦਿੱਲੀ — ਲਖਨਊ ਅਤੇ ਦਿੱਲੀ ਵਿਚਾਲੇ ਦੇਸ਼ ਦੀ ਪਹਿਲੀ ਨਿੱਜੀ 'ਤੇਜਸ' ਟਰੇਨ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਸੀ ਇਸੇ ਨੂੰ ਧਿਆਨ 'ਚ ਰੱਖਦੇ ਹੋਏ ਰੇਲ ਵਿਭਾਗ ਦੂਜੀ ਤੇਜਸ ਟਰੇਨ ਚਲਾਉਣ ਜਾ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਟਰੇਨ ਮੁੰਹਈ-ਅਹਿਮਦਾਬਾਦ ਵਿਚਾਲੇ ਚਲਾਈ ਜਾਵੇਗੀ।
ਵਰਲਡ ਕਲਾਸ ਸੁਵਿਧਾਵਾਂ ਦੇ ਨਾਲ ਚੱਲਣ ਵਾਲੀ ਇਸ ਟਰੇਨ ਦੇ ਲੇਟ ਹੋਣ 'ਤੇ ਯਾਤਰੀਆਂ ਨੂੰ ਮੁਆਵਜ਼ਾ ਦੇਣ ਦਾ ਪ੍ਰੋਵੀਜ਼ਨ ਹੈ। ਮੁੰਬਈ-ਅਹਿਮਦਾਬਾਦ ਤੇਜਸ ਨੂੰ 17 ਜਨਵਰੀ 2020 ਨੂੰ ਹਰੀ ਝੰਡੀ ਜਿਖਾਈ ਜਾਵੇਗੀ ਉਥੇ ਹੀ ਟਰੇਨ ਦਾ ਵਪਾਰਕ ਸੰਚਾਲਨ 19 ਜਨਵਰੀ ਤੋਂ ਸ਼ੁਰੂ ਹੋਵੇਗਾ। ਇਹ ਟਰੇਨ ਵੀਰਵਾਰ ਛੱਡ ਕੇ ਹਫਤੇ 'ਚ 6 ਦਿਨ ਚੱਲੇਗੀ।
ਇਸ ਦਾ ਸੰਚਾਲਨ ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰੀਜ਼ਮ ਕਾਰਪੋਰੇਸ਼ਨ ਕਰੇਗਾ। ਤੇਜਸ ਟਰੇਨ ਦਿੱਲੀ-ਲਖਨਊ ਮਾਰਗ 'ਤੇ ਪਹਿਲਾਂ ਹੀ ਸੰਚਾਲਨ 'ਚ ਹੈ। ਯਾਤਰੀਆਂ ਦੀ ਰਾਹਤ ਨੂੰ ਧਿਆਨ 'ਚ ਰੱਖਦੇ ਹੋਏ ਟਰੇਨ ਸਾਰੀਆਂ ਆਧੁਨਿਕ ਸੁਵਿਧਾਵਾਂ ਨਾਲ ਲੈਸ ਹੋਵੇਗੀ।
ਲੇਟ ਹੋਣ 'ਤੇ ਯਾਤਰੀਆਂ ਨੂੰ ਮਿਲੇਗਾ ਮੁਆਵਜ਼ਾ
ਆਈ.ਆਰ.ਸੀ.ਟੀ.ਸੀ. ਪਹਿਲੀ ਤੇਜਸ ਟਰੇਨ ਵਾਂਗ ਦੂਜੀ ਟਰੇਨ ਦੇ ਯਾਤਰੀਆਂ ਨੂੰ ਵੀ ਦੇਰੀ ਹੋਣ ਦੀ ਸਥਿਤੀ 'ਚ ਮੁਆਵਜ਼ਾ ਦੇਵੇਗਾ। ਸੂਤਰਾਂ ਮੁਤਾਬਕ ਟਰੇਨ ਦੇ ਸੰਚਾਲਨ 'ਚ ਇਕ ਘੰਟੇ ਤੋਂ ਜ਼ਿਆਦਾ ਦੀ ਦੇਰੀ 'ਤੇ ਆਈ.ਆਰ.ਸੀ.ਟੀ.ਸੀ. ਹਰੇਕ ਯਾਤਰੀ ਨੂੰ 100-100 ਰੁਪਏ ਦਾ ਮੁਆਵਜ਼ਾ ਦੇਵੇਗਾ ਅਤੇ ਦੋ-ਦੋ ਘੰਟੇ ਤੋਂ ਜ਼ਿਆਦਾ ਦੀ ਦੇਰੀ 'ਤੇ 250-250 ਰੁਪਏ ਦਾ ਮੁਆਵਜ਼ਾ ਦੇਵੇਗਾ। ਇਸ ਤੋਂ ਇਲਾਵਾ ਇਸ ਟਰੇਨ ਦੇ ਸਾਰੇ ਯਾਤਰੀਆਂ ਨੂੰ ਆਈ.ਆਰ.ਸੀ.ਟੀ.ਸੀ. 25 ਲੱਖ ਰੁਪਏ ਦਾ ਫ੍ਰੀ ਰੇਲ ਯਾਤਰਾ ਮੁਆਵਜ਼ਾ ਦੇਵੇਗਾ।

Inder Prajapati

This news is Content Editor Inder Prajapati