1 ਘੰਟੇ ਲੇਟ ਹੋਈ ਟਰੇਨ ਤਾਂ ਯਾਤਰੀਆਂ ਨੂੰ ਮਿਲਣਗੇ 100-ਰੁਪਏ : IRCTC

10/01/2019 4:16:21 PM

ਨਵੀਂ ਦਿੱਲੀ— ਲਖਨਊ ਤੋਂ ਦਿੱਲੀ ਵਿਚਾਲੇ ਸ਼ੁਰੂ ਹੋਣ ਵਾਲੀ ਤੇਜਸ ਐਕਸਪ੍ਰੈੱਸ ਨੂੰ ਲੈ ਕੇ ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਟ ਕਾਰਪੋਰੇਸ਼ਨ (ਆਈ. ਆਰ. ਸੀ. ਟੀ. ਸੀ.) ਨੇ ਵੱਡਾ ਫੈਸਲਾ ਲਿਆ ਹੈ। ਯਾਤਰੀਆਂ ਨੂੰ ਆਕਰਸ਼ਿਤ ਕਰਨ ਲਈ ਟ੍ਰੇਨ 'ਚ ਦੇਰ ਹੋਣ 'ਤੇ ਮੁਆਵਜ਼ਾ ਦੇਣ ਦੀ ਵਿਵਸਥਾ ਕੀਤੀ ਗਈ ਹੈ। ਜੇਕਰ ਟਰੇਨ 1 ਘੰਟੇ ਦੀ ਦੇਰੀ ਨਾਲ ਆਉਂਦੀ ਹੈ ਤਾਂ ਯਾਤਰੀ ਨੂੰ 100 ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ। ਜੇਕਰ 2 ਘੰਟੇ ਤੋਂ ਜ਼ਿਆਦਾ ਦੇਰੀ ਹੁੰਦੀ ਹੈ ਤਾਂ ਹਰੇਕ ਯਾਤਰੀ ਨੂੰ 250 ਰੁਪਏ ਦਿੱਤੇ ਜਾਣਗੇ। ਤੇਜਸ ਐਕਸਪ੍ਰੈੱਸ ਨਿਜੀ ਕੰਪਨੀਆਂ ਵਲੋਂ ਸੰਚਾਲਤ ਪਹਿਲੀ ਟਰੇਨ ਹੈ। ਤੇਜਸ ਦੀ ਨਿਗਰਾਨੀ ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਟ ਕਾਰਪੋਰੇਸ਼ਨ (ਆਈ. ਆਰ. ਸੀ. ਟੀ. ਸੀ.) ਨੂੰ ਦਿੱਤੀ ਜਾਵੇਗੀ, ਜੋ ਇਸ ਦਾ ਭੁਗਤਾਨ ਕਰੇਗੀ। 

Image result for tejas express
ਟਰੇਨ 'ਚ ਜਹਾਜ਼ ਵਾਂਗ ਹਰ ਵਿਅਕਤੀ ਨੂੰ ਔਨ-ਬੋਰਡ ਵਾਈ-ਫਾਈ ਸੇਵਾ, ਆਰਾਮਦਾਇਕ ਸੀਟਾਂ, ਮੋਬਾਇਲ ਚਾਰਜਿੰਗ, ਵਿਅਕਤੀਗਤ ਰੀਡਿੰਗ ਲਾਈਟਸ, ਐੱਲ. ਸੀ. ਡੀ. ਇੰਟਰਟੇਨਮੈਂਟ ਸਕ੍ਰੀਨ, ਸੈਂਸਰ ਟੇਪ ਫਿਟਿੰਗ ਦੀਆਂ ਸਹੂਲਤਾਂ ਹੋਣਗੀਆਂ। ਤੇਜਸ ਐਕਸਪ੍ਰੈੱਸ 'ਚ ਕੁੱਲ 758 ਯਾਤਰੀ ਸਫਰ ਕਰ ਸਕਣਗੇ।


Tanu

Content Editor

Related News