ਲੜਕੀ ਨੇ ਲੜਕੇ ਦਾ ਪ੍ਰਸਤਾਵ ਠੁਕਰਾਇਆ, ਭੀੜ ਨੇ ਕਿਹਾ ਰੇਪ ਕਰੋ

02/12/2016 1:43:25 PM

ਜਲਪਾਈਗੁੜੀ— ਪੱਛਮੀ ਬੰਗਾਲ ਦੇ ਜਲਪਾਈਗੁੜੀ ''ਚ ਇਕ ਲੜਕੀ ਨੂੰ ਹਸਪਤਾਲ ਦੇ ਬਿਸਤਰ ਤੋਂ ਬੋਰਡ ਪ੍ਰੀਖਿਆ ਦਾ ਪੇਪਰ ਦੇਣਾ ਪਿਆ। ਸਵੇਰ ਦੇ ਸਮੇਂ ਲੜਕੀ ਕਾਲਜ ਲਈ ਨਿਕਲੀ ਸੀ। ਧੁਪਗੁੜੀ ਇਲਾਕੇ ''ਚ ਕੁਝ ਔਰਤਾਂ ਅਤੇ ਪੁਰਸ਼ਾਂ ਦੀ ਭੀੜ ਨੇ ਉਸ ਨੂੰ ਰਸਤੇ ''ਚ ਹੀ ਰੋਕ ਲਿਆ ਅਤੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਲੱਗੇ। ਇਕ ਖਬਰ ਅਨੁਸਾਰ ਲੜਕੀ ਦਾ ਜ਼ੁਰਮ ਇੰਨਾ ਸੀ ਕਿ ਉਸ ਨੇ ਇਕ ਲੜਕੇ ਦਾ ਪ੍ਰਸਤਾਵ ਠੁਕਰਾ ਦਿੱਤਾ ਸੀ। ਇਸ ਗੱਲ ''ਤੇ ਭੀੜ ਨੇ ਨਾ ਸਿਰਫ ਉਸ ਨੂੰ ਸ਼ਰੇਆਮ ਕੁੱਟਿਆ ਸਗੋਂ ਵਿਚ ਸੜਕ ਉਸ ਦੇ ਕੱਪੜੇ ਉਤਾਰ ਕੇ ਬਲਾਤਕਾਰ ਕਰਨ ਦਾ ਫਰਮਾਨ ਸੁਣਾ ਦਿੱਤਾ। ਇਸੇ ਦੌਰਾਨ ਪੀੜਤਾ ਦੀ ਮਾਂ ਅਤੇ ਭਰਾ ਉਸ ਨੂੰ ਬਚਾਉਣ ਲਈ ਪੁੱਜੇ ਤਾਂ ਭੀੜ ਨੇ ਉਨ੍ਹਾਂ ਨੂੰ ਵੀ ਨਹੀਂ ਬਖਸ਼ਿਆ ਅਤੇ ਉਨ੍ਹਾਂ ਦੀ ਵੀ ਕੁੱਟਮਾਰ ਕਰ ਦਿੱਤੀ।
ਪੁਲਸ ਅਨੁਸਾਰ ਵਾਰਦਾਤ ਨੂੰ ਬੁੱਧਵਾਰ ਨੂੰ ਅੰਜਾਮ ਦਿੱਤਾ ਗਿਆ। ਕੁੱਟਮਾਰ ਨਾਲ ਲੜਕੀ ਬੁਰੀ ਤਰ੍ਹਾਂ ਜ਼ਖਮੀ ਹੋ ਗਈ। ਸਥਾਨਕ ਪੰਚਾਇਤ ਮੈਂਬਰ ਅਤੇ ਸੀ.ਪੀ.ਆਈ.ਐੱਮ. ਦੇ ਨੇਤਾ ਨਿਰੇਨ ਰਾਏ ਨੇ ਲੜਕੀ ਨੂੰ ਹਸਪਤਾਲ ''ਚ ਭਰਤੀ ਕਰਵਾਇਆ। ਇਕ ਅਧਿਆਪਕ ਨੇ ਲੜਕੀ ਦੀ ਹਿੰਮਤ ਦੀ ਤਰੀਫ ਕਰਦੇ ਹੋਏ ਕਿਹਾ ਕਿ ਅਜਿਹੀ ਜ਼ਖਮੀ ਹਾਲਤ ''ਚ ਵੀ ਬੋਰਡ ਪ੍ਰੀਖਿਆ ਦਾ ਪੇਪਰ ਹਸਪਤਾਲ ਦੇ ਬਿਸਤਰ ਤੋਂ ਹੀ ਦੇਣ ਲਈ ਲੜਕੀ ਦਾ ਇਰਾਦਾ ਸ਼ਲਾਘਾਯੋਗ ਹੈ। ਪੁਲਸ ਨੇ ਵਾਰਦਾਤ ''ਚ ਮੁੱਖ ਦੋਸ਼ੀ ਅਨੁਕੂਲ ਮੰਡਲ ਨੂੰ ਗ੍ਰਿਫਤਾਰ ਕਰ ਲਿਆ ਹੈ।
ਉੱਥੇ ਹੀ ਜਲਪਾਈਗੁੜੀ ਦੇ ਐੱਸ.ਪੀ. ਆਕਾਸ਼ ਮੇਘਾਰੀਆ ਨੇ ਕਿਹਾ ਕਿ ਇਸ ਮਾਮਲੇ ''ਚ ਪੁਲਸ ਦੇ ਬਿਨਾਂ ਦੇਰ ਕੀਤੇ ਕਾਰਵਾਈ ਸ਼ੁਰੂ ਕਰ ਦਿੱਤੀ ਸੀ। ਵੱਡਾ ਸਵਾਲ ਇਹ ਹੈ ਕਿ ਮਮਤਾ ਬੈਨਰਜੀ ਦੇ ਮੁੱਖ ਮੰਤਰੀ ਹੁੰਦੇ ਹੋਏ ਸੂਬੇ ''ਚ ਔਰਤਾਂ ਸੜਕਾਂ ''ਤੇ ਵੀ ਸੁਰੱਖਿਅਤ ਕਿਉਂ ਨਹੀਂ ਹੈ?

Disha

This news is News Editor Disha