ਮਰਦ ਬਣ ਕੇ ਨਾਬਾਲਿਗ ਲੜਕੀਆਂ ਨਾਲ ਸਬੰਧ ਬਣਾਉਂਦੀ ਸੀ ਔਰਤ!

11/11/2019 10:44:07 PM

ਵਿਜੇਵਾੜਾ – ਆਂਧਰਾ ਪ੍ਰਦੇਸ਼ ਦੇ ਇਕ ਵਿਅਕਤੀ ਨੇ ਤਿੰਨ ਮੰਜ਼ਿਲਾ ਇਮਾਰਤ ਤੋਂ ਛਾਲ ਮਾਰ ਕੇ ਜਾਨ ਦੇ ਦਿੱਤੀ। ਮ੍ਰਿਤਕ ਦੀ ਪਤਨੀ ’ਤੇ ਨਾਬਾਲਿਗ ਲੜਕੀਆਂ ਨਾਲ ਯੌਨ ਸ਼ੋਸ਼ਣ ਦਾ ਦੋਸ਼ ਸੀ। ਪੁਲਸ ਇਸ ਮਾਮਲੇ ਸਬੰਧੀ ਦੋਸ਼ੀ ਮਹਿਲਾ ਦੇ ਪਤੀ ਤੋਂ ਪੁੱਛਗਿਛ ਕਰਨ ਪਹੁੰਚੀ ਸੀ ਪਰ ਪੁਲਸ ਨੂੰ ਵੇਖ ਕੇ ਉਸ ਨੇ ਛਾਲ ਮਾਰ ਦਿੱਤੀ। ਪੁਲਸ ਅਨੁਸਾਰ 17 ਸਾਲਾ ਲੜਕੀ ਨੇ ਸ਼ਿਕਾਇਤ ਕੀਤੀ ਸੀ ਕਿ ਕ੍ਰਿਸ਼ਨ ਕਿਸ਼ੋਰ ਰੈੱਡੀ ਨਾਂ ਦੇ ਵਿਅਕਤੀ ਨੇ ਉਸ ਦਾ ਯੌਨ ਸ਼ੋਸ਼ਣ ਕੀਤਾ ਹੈ। ਜਾਂਚ ਕਰਨ ਤੋਂ ਬਾਅਦ ਪੁਲਸ ਨੇ ਦੇਖਿਆ ਕਿ ਦੋਸ਼ੀ ਕ੍ਰਿਸ਼ਨ ਅਸਲ ’ਚ ਮਰਦ ਨਹੀਂ ਸਗੋਂ ਇਕ ਔਰਤ ਹੈ ਅਤੇ ਉਹ ਮਰਦ ਦਾ ਭੇਸ ਧਾਰ ਕੇ ਸੈਕਸ ਟੁਆਏ ਦਾ ਇਸਤੇਮਾਲ ਕਰ ਕੇ ਨਾਬਾਲਿਗ ਲੜਕੀਆਂ ਦਾ ਸ਼ੋਸ਼ਣ ਕਰਦੀ ਸੀ।

ਪੁਲਸ ਨੂੰ ਔਰਤ ਦੇ ਘਰੋਂ ਸੈਕਸ ਟੁਆਏ ਨਾਲ ਭਰਿਆ ਇਕ ਬੈਗ ਮਿਲਿਆ ਹੈ ਅਤੇ ਪੁੱਛਗਿਛ ਕੀਤੀ ਜਾ ਰਹੀ ਹੈ। ਪਤਨੀ ਦੇ ਇਸ ਖੁਲਾਸੇ ਨਾਲ ਉਸ ਦਾ ਪਤੀ ਇੰਨਾ ਡਰ ਿਗਆ ਕਿ ਉਸ ਨੇ ਤੀਸਰੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ ਅਤੇ ਉਸ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਉਹ ਇਸ ਮਹਿਲਾ ਦਾ ਤੀਸਰਾ ਪਤੀ ਸੀ। ਇਹ ਔਰਤ ਮਰਦ ਬਣ ਕੇ ਨਾਬਾਲਿਗ ਲੜਕੀਆਂ ਨਾਲ ਦੋਸਤੀ ਕਰਦੀ ਸੀ ਅਤੇ ਲਾਲਚ ਦੇ ਕੇ ਉਨ੍ਹਾਂ ਨਾਲ ਜ਼ਬਰਦਸਤੀ ਸਬੰਧ ਬਣਾਉਣ ਦੀ ਕੋਸ਼ਿਸ਼ ਕਰਦੀ ਸੀ। ਪੁਲਸ ਨੇ ਪੋਸਕੋ ਐਕਟ ਦੇ ਤਹਿਤ ਮਾਮਲਾ ਦਰਜ ਕਰ ਕੇ ਦੋਸ਼ੀ ਮਹਿਲਾ ਨੂੰ ਗ੍ਰਿਫਤਾਰ ਕਰ ਲਿਆ ਹੈ।


Inder Prajapati

Content Editor

Related News