ਅਧਿਆਪਕਾਂ ਨੂੰ ਵੱਡਾ ਝਟਕਾ, ਕੇਂਦਰ ਸਰਕਾਰ ਨੇ ਜੰਤਰ-ਮੰਤਰ ਖਾਲੀ ਕਰਨ ਦਾ ਦਿੱਤਾ ਨਿਰਦੇਸ਼

09/13/2017 6:43:19 PM

ਦਿੱਲੀ— ਸੁਪਰੀਮ ਕੋਰਟ ਦੇ ਫੈਸਲੇ 'ਤੇ ਮੁੜ ਵਿਚਾਰ ਕਰਨ ਦੀ ਮੰਗ ਕਰ ਰਹੇ ਯੂ.ਪੀ ਦੇ ਅਧਿਆਪਕਾਂ ਨੂੰ ਕੇਂਦਰ ਸਰਕਾਰ ਨੇ ਵੱਡਾ ਝਟਕਾ ਦਿੱਤਾ ਹੈ। ਧਰਨੇ 'ਤੇ ਬੈਠੇ ਅਧਿਆਪਕਾਂ ਨੂੰ ਜੰਤਰ-ਮੰਤਰ ਖਾਲੀ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਗ੍ਰਹਿ ਮੰਤਰਾਲੇ ਤੋਂ ਜਾਰੀ ਆਦੇਸ਼ ਦੇ ਬਾਅਦ ਪੁਲਸ ਨੇ ਉਨ੍ਹਾਂ ਨੂੰ ਉਥੋਂ ਹਟਾਉਣ 'ਚ ਜੁੱਟ ਗਈ ਹੈ ਪਰ ਉਹ ਜਗ੍ਹਾ ਛੱਡਣ ਲਈ ਤਿਆਰ ਨਹੀਂ ਹਨ। ਪੁਲਸ ਨੇ ਉਨ੍ਹਾਂ ਨੂੰ ਭਜਾਉਣ ਲਈ ਉਨ੍ਹਾਂ 'ਤੇ ਲਾਠੀਚਾਰਜ ਵੀ ਕਰ ਸਕਦੀ ਹੈ।
ਪ੍ਰਦਰਸ਼ਨ ਕਰ ਰਹੇ ਅਧਿਆਪਕਾਂ ਕੋਲ ਦਿੱਲੀ ਪੁਲਸ ਦੇ ਜ਼ਰੀਏ ਗ੍ਰਹਿ ਮੰਤਰੀ ਰਾਮਨਾਥ ਸਿੰਘ ਨੇ ਸੰਦੇਸ਼ ਭੇਜਿਆ ਹੈ। ਉਨ੍ਹਾਂ ਨੇ ਕਿਹਾ ਕਿ ਬਿਨਾਂ ਲਿਖਿਤ ਜਾਂ ਮੌਖਿਕ ਭਰੋਸੇ ਦੇ ਜੇਕਰ ਅਧਿਆਪਕਾਂ ਦੇ ਪ੍ਰਤੀਨਿਧੀ ਸਾਨੂੰ ਮਿਲਣਾ ਚਾਹੁੰਦੇ ਹਨ ਤਾਂ ਮੈਂ ਇਸ ਦੇ ਲਈ ਤਿਆਰ ਹਾਂ। ਉਨ੍ਹਾਂ ਨੇ ਸ਼ਰਤ ਰੱਖੀ ਹੈ ਕਿ ਇਸ ਦੇ ਲਈ ਜੰਤਰ-ਮੰਤਰ ਖਾਲੀ ਕਰਨਾ ਹੋਵੇਗਾ ਅਤੇ ਦਿੱਲੀ ਛੱਡ ਕੇ ਜਾਣਾ ਹੋਵੇਗਾ। 
ਪ੍ਰਧਾਨਮੰਤਰੀ ਦਫਤਰ ਤੋਂ ਇਕ ਉਚ ਅਧਿਕਾਰੀ ਨੇ ਧਰਨਾ ਦੇ ਰਹੇ ਅਧਿਆਪਕਾਂ ਨਾਲ ਜੰਤਰ-ਮੰਤਰ ਜਾ ਕੇ ਮੁਲਾਕਾਤ ਕੀਤੀ। ਉਨ੍ਹਾਂ ਨੇ ਕਿਹਾ ਕਿ ਗੱਲਬਾਤ ਤੋਂ ਹੀ ਵਿਚਕਾਰ ਦਾ ਰਸਤਾ ਕੱਢਿਆ ਜਾ ਸਕਦਾ ਹੈ। ਅਧਿਆਪਕ ਜੰਤਰ-ਮੰਤਰੀ ਛੱਡਣ ਨੂੰ ਤਿਆਰ ਨਹੀਂ ਹੈ।