ਟਰਾਂਸਪੋਰਟ ਵਿਭਾਗ ਹਿਮਾਚਲ ਪ੍ਰਦੇਸ਼ ਦੇ ਸੀ. ਐੱਮ. ਨੂੰ ਤੋਹਫੇ ’ਚ ਦੇਵੇਗਾ ਇਲੈਕਟ੍ਰਿਕ ਕਾਰ

08/31/2019 4:09:08 PM

ਸ਼ਿਮਲਾ (ਵਾਰਤਾ)— ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਛੇਤੀ ਹੀ ਇਲੈਕਟ੍ਰਿਕ ਕਾਰ ’ਚ ਬੈਠੇ ਨਜ਼ਰ ਆ ਸਕਦੇ ਹਨ। ਟਰਾਂਸਪੋਰਟ ਵਿਭਾਗ ਨੇ ਮੁੱਖ ਮੰਤਰੀ ਨੂੰ ਇਹ ਕਾਰ ਤੋਹਫੇ ਵਜੋਂ ਭੇਟ ਕਰੇਗਾ ਹੁੰਡਈ ਕੰਪਨੀ ਦੀ ਇਹ ਇਲੈਕਟ੍ਰਿਕ ਕਾਰ ਹਾਲ ਹੀ ਵਿਚ ਦੇਸ਼ ’ਚ ਲਾਂਚ ਹੋਈ ਹੈ। ਲੱਗਭਗ 25 ਲੱਖ ਰੁਪਏ ਦੀ ਕੀਮਤ ਦੀ ਇਹ ਕਾਰ ਸ਼ੁੱਕਰਵਾਰ ਨੂੰ ਵਿਧਾਨ ਸਭਾ ’ਚ ਨਿਰੀਖਣ ਲਈ ਲਿਆਂਦੀ ਗਈ। ਠਾਕੁਰ ਨੇ ਨਾ ਸਿਰਫ ਇਸ ਕਾਰ ਨੂੰ ਦੇਖਿਆ ਸਗੋਂ ਇਸ ’ਚ ਬੈਠੇ ਵੀ ਅਤੇ ਟਰਾਇਲ ਵੀ ਲਿਆ। ਹੁਣ ਜੇਕਰ ਇਹ ਕਾਰ ਉਨ੍ਹਾਂ ਨੂੰ ਪਸੰਦ ਆਉਂਦੀ ਹੈ ਤਾਂ ਛੇਤੀ ਹੀ ਉਹ ਉਸ ਵਿਚ ਬੈਠੇ ਨਜ਼ਰ ਆਉਣਗੇ। ਟਰਾਂਸਪੋਰਟ ਵਿਭਾਗ ਮੁੱਖ ਮੰਤਰੀ ਨੂੰ ਇਹ ਕਾਰ ਭੇਟ ਕਰੇਗਾ।

ਇਹ ਕਾਰ ਇਕ ਵਾਰ ਚਾਰਜ ਹੋਣ ਤੋਂ ਬਾਅਦ ਲੱਗਭਗ 452 ਕਿਲੋਮੀਟਰ ਦੀ ਦੂਰੀ ਤੈਅ ਕਰੇਗੀ। ਜੇਕਰ ਗੱਡੀ ਨੂੰ ਘਰ ’ਚ ਚਾਰਜ ਕਰਨਾ ਹੈ, ਤਾਂ ਉਸ ਨੂੰ ਲੱਗਭਗ 6 ਘੰਟੇ ਦਾ ਸਮਾਂ ਲੱਗੇਗਾ। ਜਦਕਿ ਚਾਰਜਿੰਗ ਸਟੇਸ਼ਨ ’ਚ ਇਹ ਸਿਰਫ 57 ਮਿੰਟ ’ਚ ਚਾਰਜ ਹੋ ਜਾਵੇਗੀ। ਗੱਡੀ ਦੀ ਸੰਚਾਲਨ ਲਾਗਤ 30 ਪੈਸੇ ਪ੍ਰਤੀ ਕਿਲੋਮੀਟਰ ਆ ਰਹੀ ਹੈ। ਸਵਾਲ ਇਹ ਹੈ ਕਿ ਇਹ ਕਾਰ ਹੈਚਬੈਕ ਹੋਣ ਕਾਰਨ ਸਾਈਜ਼ ਵਿਚ ਛੋਟੀ ਹੈ ਅਤੇ ਮੁੱਖ ਮੰਤਰੀ ਵਰਗੇ ਅਹੁਦੇ ਦੀ ਸਾਖ ਤੋਂ ਘੱਟ ਹੈ। ਹੁਣ ਦੇਖਣਾ ਹੈ ਕਿ ਮੁੱਖ ਮੰਤਰੀ ਖੁਦ ਇਸ ਬਾਰੇ ’ਚ ਕੀ ਫੈਸਲਾ ਲੈਂਦੇ ਹਨ।

Tanu

This news is Content Editor Tanu