ਰੂਸ ਨਾਲ ਬੰਦ ਕਰੇਗੀ ਟਾਟਾ ਸਟੀਲ ਆਪਣਾ ਕਾਰੋਬਾਰ

04/22/2022 8:29:59 PM

ਨਵੀਂ ਦਿੱਲੀ-ਦੇਸ਼ ਦੀ ਸਭ ਤੋਂ ਵੱਡੀ ਸਟੀਲ ਕੰਪਨੀ ਟਾਟਾ ਸਟੀਲ ਜਲਦੀ ਹੀ ਰੂਸ ਨਾਲ ਆਪਣਾ ਕਾਰੋਬਾਰ ਬੰਦ ਕਰੇਗੀ। ਰੂਸ-ਯੂਕ੍ਰੇਨ ਜੰਗ ਕਾਰਨ ਕਈ ਗਲੋਬਲ ਕੰਪਨੀਆਂ ਨੇ ਰੂਸ ਵਿਚ ਆਪਣਾ ਕਾਰੋਬਾਰ ਰੋਕਿਆ ਹੈ ਅਤੇ ਟਾਟਾ ਸਟੀਲ ਇਸ ਕੜੀ ਵਿਚ ਜੁੜਨ ਵਾਲੀ ਨਵੀਂ ਗਲੋਬਲ ਕੰਪਨੀ ਹੈ। ਟਾਟਾ ਸਟੀਲ ਨੇ ਇਕ ਬਿਆਨ ਵਿਚ ਸਾਫ ਕੀਤਾ ਕਿ ਕੰਪਨੀ ਰੂਸ ਵਿਚ ਨਾ ਤਾਂ ਕਿਸੇ ਫੈਕਟਰੀ ਨੂੰ ਚਲਾਉਂਦੀ ਹੈ, ਨਾ ਹੀ ਉਸ ਦਾ ਕੋਈ ਉਸ ਦਾ ਆਪ੍ਰੇਸ਼ਨ ਹੈ। ਰੂਸ ਵਿਚ ਕੰਪਨੀ ਦੇ ਮੁਲਾਜ਼ਮ ਨਹੀਂ ਹਨ। ਰੂਸ ਵਿਚ ਕਾਰੋਬਾਰ ਬੰਦ ਕਰਨ ਦਾ ਫੈਸਲਾ ਬਹੁਤ ਸੋਚ-ਸਮਝਕੇ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ IAS ਤੇ PCS ਅਧਿਕਾਰੀਆਂ ਦੇ ਕੀਤੇ ਤਬਾਦਲੇ

ਰੂਸ ਤੋਂ ਕੋਲਾ ਦਰਾਮਦ ਕਰਦੀ ਹੈ ਟਾਟਾ ਸਟੀਲ
ਰਾਇਟਰਸ ਦੀ ਖਬਰ ਮੁਤਾਬਕ ਟਾਟਾ ਸਟੀਲ ਆਪਣੀ ਫੈਕਟਰੀ ਚਲਾਉਣ ਅਤੇ ਸਟੀਲ ਬਣਾਉਣ ਲਈ ਰੂਸ ਤੋਂ ਕੋਲਾ ਦਰਾਮਦ ਕਰਦੀ ਹੈ। ਭਾਰਤ ਦੇ ਇਲਾਵਾ ਕੰਪਨੀ ਦੇ ਸਟੀਲ ਕਾਰਖਾਨੇ ਬ੍ਰਿਟੇਨ ਅਤੇ ਨੀਦਰਲੈਂਡ ਵਿਚ ਹੈ। ਕੰਪਨੀ ਦਾ ਕਹਿਣਾ ਹੈ ਕਿ ਇਨ੍ਹਾਂ ਕਾਰਖਾਨਿਆਂ ਵਿਚ ਸਹੀ ਰੱਖਣ ਲਈ ਬਦਲ ਬਾਜ਼ਾਰਾਂ ਤੋਂ ਕੱਚੇ ਮਾਲ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਨੇਪਾਲ 'ਚ ਫੌਜੀ ਜਹਾਜ਼ ਹੋਇਆ ਹਾਦਸਾਗ੍ਰਸਤ, 6 ਜਵਾਨ ਹੋਏ ਜ਼ਖਮੀ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

Karan Kumar

This news is Content Editor Karan Kumar