ਤਰੁਣ ਚੁੱਘ ਦੇ ਨਿਸ਼ਾਨੇ 'ਤੇ ਕੇਜਰੀਵਾਲ, ਕਿਹਾ- ਪੰਜਾਬ ਦੇ ਅਫ਼ਸਰਾਂ ਨਾਲ ਬੈਠਕ 'ਤੇ ਮੰਗਣ ਮੁਆਫ਼ੀ

04/13/2022 2:30:49 PM

ਨਵੀਂ ਦਿੱਲੀ- ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁਘ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਨਿਸ਼ਾਨਾ ਵਿੰਨ੍ਹਿਆ ਹੈ। ਚੁਘ ਨੇ ਟਵੀਟ ਕਰ ਕੇ ਕਿਹਾ,''ਕੇਜਰੀਵਾਲ ਜੀ ਨਾ ਪੰਜਾਬ ਕੈਬਨਿਟ 'ਚ ਹਨ, ਨਾ ਕਿਸੇ ਸੰਵਿਧਾਨਕ ਅਹੁਦੇ 'ਤੇ ਹਨ, ਨਾ ਪੰਜਾਬ ਦੇ ਨਾਗਰਿਕ ਹਨ, ਫਿਰ ਵੀ ਪੰਜਾਬ ਦੀਆਂ ਸਰਕਾਰੀ ਫਾਈਲਾਂ ਖੋਲ੍ਹਣਾ ਅਤੇ ਉਨ੍ਹਾਂ 'ਤੇ ਚਰਚਾ ਕਰਨਾ ਅਲੋਕਤੰਤਰੀ ਅਤੇ ਗੈਰ-ਸੰਵਿਧਾਨਕ ਹੈ। ਇਸ ਗੈਰ ਜ਼ਿੰਮੇਵਾਰ ਹਰਕਤ ਲਈ ਉਨ੍ਹਾਂ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ।'' 

ਇਸ ਤੋਂ ਪਹਿਲਾਂ ਚੁਘ ਨੇ ਕੇਜਰੀਵਾਲ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਟਵੀਟ ਕਰ ਕੇ ਕਿਹਾ,''ਕੇਜਰੀਵਾਲ ਨੇ ਜਿਸ ਤਰ੍ਹਾਂ ਪੰਜਾਬ ਦੇ ਸੀਨੀਅਰ ਆਈ.ਪੀ.ਐੱਸ. ਅਧਿਕਾਰੀਆਂ ਨੇ ਪੰਜਾਬ ਦੇ ਸੀ.ਐੱਮ. ਦੀ ਗੈਰ-ਮੌਜੂਦਗੀ 'ਚ ਆਦੇਸ਼ ਦਿੱਤਾ ਹੈ, ਉਹ ਇਸ ਗੱਲ ਦਾ ਸਬੂਤ ਹੈ ਕਿ ਕੇਜਰੀਵਾਲ ਪੰਜਾਬ ਦੇ ਮੁੱਖ ਮੰਤਰੀ ਨੂੰ ਰਿਮੋਟ ਨਾਲ ਚਲਾ ਰਹੇ ਹਨ। ਉਨ੍ਹਾਂ ਨੂੰ ਪੰਜਾਬ ਦੇ ਸੁਪਰ ਮੁੱਖ ਮੰਤਰੀ ਬਣਨ ਦੀ ਲਾਲਸਾ ਹੈ। ਇਹ ਸਭ ਪੰਜਾਬ ਦੀ ਕਾਨੂੰਨ ਵਿਵਸਥਾ ਨਾਲ ਮਜ਼ਾਕ ਹੈ। ਇਹ ਸਭ ਮੰਦਭਾਗੀ ਹੈ।

DIsha

This news is Content Editor DIsha