ਸਮਰਿਤੀ ਇਰਾਨੀ ਨੇ ਵਾਡਰਾ 'ਤੇ ਮੀਡੀਆ ਰਿਪੋਰਟ ਨੂੰ ਲੈ ਕੇ ਰਾਹੁਲ 'ਤੇ ਸਾਧਿਆ ਨਿਸ਼ਾਨਾ

10/18/2017 12:23:22 PM

ਨਵੀਂ ਦਿੱਲੀ— ਮੀਡੀਆ 'ਚ ਇਹ ਖਬਰ ਆਉਣ ਤੋਂ ਬਾਅਦ ਕਿ ਫਰਾਰ ਹਥਿਆਰ ਏਜੰਟ ਸੰਜੇ ਭੰਡਾਰੀ ਨੇ ਰਾਹੁਲ ਗਾਂਧੀ ਦੇ ਜੀਜੇ ਰਾਬਰਟ ਵਾਡਰਾ ਲਈ ਟਿਕਟ ਬੁੱਕ ਕਰਵਾਇਆ ਸੀ, ਉਸ ਤੋਂ ਬਾਅਦ ਕੇਂਦਰੀ ਕੱਪੜਾ ਮੰਤਰੀ ਸਮਰਿਤੀ ਇਰਾਨੀ ਨੇ ਕਾਂਗਰਸ ਦੇ ਉੱਪ ਪ੍ਰਧਾਨ 'ਤੇ ਨਿਸ਼ਾਨਾ ਸਾਧਿਆ। ਇਰਾਨੀ ਨੇ ਟਵੀਟ ਕੀਤਾ,''ਵਾਡਰਾ ਟਿਕਟ ਗੇਟ 'ਤੇ ਰਾਹੁਲ ਜੀ ਦੇ ਸਪੱਸ਼ਟੀਕਰਨ ਦਾ ਬੇਸਬਰੀ ਨਾਲ ਹੈ ਇੰਤਜ਼ਾਰ।'' ਇਸ ਤੋਂ ਪਹਿਲਾਂ ਇਕ ਅੰਗਰੇਜ਼ੀ ਚੈਨਲ ਨੇ ਦਾਅਵਾ ਕੀਤਾ ਸੀ ਕਿ ਫਰਾਰ ਹਥਿਆਰ ਡੀਲਰ ਭੰਡਾਰੀ ਨੇ 2012 'ਚ ਵਾਡਰਾ ਲਈ ਬਿਜ਼ਨੈੱਸ ਕਲਾਸ ਟਿਕਟ ਬੁੱਕ ਕਰਵਾਇਆ ਸੀ। ਇਸ ਖਬਰ 'ਤੇ ਵਾਡਰਾ ਦੀ ਪ੍ਰਤੀਕਿਰਿਆ ਫਿਲਹਾਲ ਨਹੀਂ ਆਈ ਹੈ। ਚੈਨਲ ਅਨੁਸਾਰ ਪਹਿਲਾਂ ਵਾਡਰਾ ਅਤੇ ਉਨ੍ਹਾਂ ਦੇ ਵਕੀਲਾਂ ਨੇ ਫਰਾਰ ਹਥਿਆਰ ਡੀਲਰ ਤੋਂ ਕਿਸੇ ਵੀ ਤਰ੍ਹਾਂ ਸੰਬੰਧ ਹੋਣ ਤੋਂ ਇਨਕਾਰ ਕੀਤਾ ਸੀ। ਰਾਹੁਲ ਗਾਂਧੀ 'ਤੇ ਇਰਾਨੀ ਦਾ ਵਾਰ ਅਜਿਹੇ ਸਮੇਂ ਆਇਆ ਹੈ ਕਿ ਜਦੋਂ 2 ਦਿਨ ਪਹਿਲਾਂ ਕਾਂਗਰਸ ਨੇਤਾ ਨੇ ਆਪਣੇ ਟਵੀਟ 'ਚ ਇਕ ਕਵਿਤਾ ਦਾ ਜ਼ਿਕਰ ਕਰਦੇ ਹੋਏ ਗਲੋਬਲ ਭੁੱਖ ਇੰਡੈਕਟ ਨੂੰ ਲੈ ਕੇ ਸਰਕਾਰ 'ਤੇ ਨਿਸ਼ਾਨਾ ਸਾਧਿਆ ਸੀ। 2 ਦਿਨ ਪਹਿਲਾਂ ਵੀ ਰਾਹੁਲ ਦੇ ਉਸ ਟਵੀਟ 'ਤੇ ਸਮਰਿਤੀ ਨੇ ਪਲਟਵਾਰ ਕੀਤਾ ਸੀ।