ਟੈਂਪੂ ਟ੍ਰੈਵਲਰ ਬਣੀ ਅੱਗ ਦਾ ਗੋਲਾ, ਬਚ ਗਈਆਂ ਜਾਨਾਂ

06/23/2017 12:36:07 PM

ਨੈਨਾ ਦੇਵੀ— ਸ਼੍ਰੀ ਨੈਨਾ ਦੇਵੀ ਨੇੜੇ ਕੋਲਾ ਬਾਲਾ ਸੜਕ 'ਤੇ ਉਸ ਸਮੇਂ ਹੱਲਚੱਲ ਮਚ ਗਈ ਜਦੋਂ ਯਾਤਰੀਆਂ ਨਾਲ ਭਰੀ ਟੈਂਪੂ ਟ੍ਰੈਵਲਰ 'ਚ ਅੱਗ ਲੱਗ ਗਈ। ਟ੍ਰੈਵਲਰ ਅੱਗ ਦਾ ਗੋਲਾ ਬਣ ਗਈ ਅਤੇ ਅੱਗ ਦੀਆਂ ਲਪਟਾਂ ਬੇਕਾਬੂ ਹੋਣ ਲੱਗੀਆਂ। ਜਿਸ ਸਮੇਂ ਇਹ ਹਾਦਸਾ ਹੋਇਆ, ਉਸ ਸਮੇਂ 10 ਯਾਤਰੀ ਟੈਂਪੂ ਟ੍ਰੈਵਲਰ 'ਚ ਬੈਠੇ ਹੋਏ ਸੀ। ਅੱਗ ਦੇ ਬੇਕਾਬੂ ਹੋਣ ਤੋਂ ਪਹਿਲੇ ਹੀ ਯਾਤਰੀਆਂ ਨੂੰ ਸੁਰੱਖਿਅਤ ਕੱਢ ਲਿਆ ਗਿਆ, ਜਿਸ ਨਾਲ ਵੱਡਾ ਹਾਦਸਾ ਹੋਣ ਤੋਂ ਬਚਾ ਗਿਆ। 
ਟੈਂਪੂ ਟ੍ਰੈਵਲਰ 'ਚ ਅੱਗ ਦੀਆਂ ਲਪਟਾਂ ਬੇਕਾਬੂ ਹੋਣ ਲੱਗੀ ਤਾਂ ਇਸ ਦੀ ਸੂਚਨਾ ਫਾਇਰ ਬਿਗ੍ਰੇਡ ਵਿਭਾਗ ਨੂੰ ਦਿੱਤੀ ਗਈ। ਫਾਇਰ ਬਿਗ੍ਰੇਡ ਨੇ ਮੌਕੇ 'ਤੇ ਪੁੱਜ ਕੇ ਅੱਗ 'ਤੇ ਕਾਬੂ ਪਾ ਲਿਆ ਪਰ ਉਦੋਂ ਤੱਕ ਗੱਡੀ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਚੁੱਕੀ ਸੀ। ਹੁਣ ਇਸ ਗੱਲ ਦਾ ਪਤਾ ਨਹੀਂ ਚੱਲ ਸਕਿਆ ਹੈ ਕਿ ਅੱਗ ਕਿਸ ਕਾਰਨ ਨਾਲ ਲੱਗੀ ਸੀ।