ਤਾਮਿਲਨਾਡੂ ਦੇ ਕਿਸਾਨ ਨੇ ਬਣਵਾਇਆ ਮੋਦੀ ਦਾ ਮੰਦਰ

12/26/2019 11:47:24 AM

ਤਿਰੂਚਿਰਾਪੱਲੀ–ਤਾਮਿਲਨਾਡੂ ਦੇ ਇਕ ਕਿਸਾਨ ਨੇ ਆਪਣੇ ਖੇਤ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਮੰਦਰ ਬਣਵਾਇਆ ਹੈ ਅਤੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਫੰਡ ਵਰਗੀਆਂ ਭਲਾਈ ਯੋਜਨਾਵਾਂ ਤੋਂ ਪ੍ਰਭਾਵਿਤ ਹੈ ਅਤੇ ਉਸਨੂੰ ਇਨ੍ਹਾਂ ਤੋਂ ਫਾਇਦਾ ਵੀ ਮਿਲਿਆ ਹੈ।

PunjabKesari

ਪੀ. ਸ਼ੰਕਰ (50) ਨਾਂ ਦੇ ਇਸ ਕਿਸਾਨ ਨੇ ਇਥੋਂ ਲਗਭਗ 63 ਕਿਲੋਮੀਟਰ ਦੂਰ ਈਰਾਕੁਡੀ ਪਿੰਡ 'ਚ ਪਿਛਲੇ ਹਫਤੇ ਮੰਦਰ ਦਾ ਉਦਘਾਟਨ ਕੀਤਾ ਅਤੇ ਉਹ ਇਥੇ ਰੋਜ਼ਾਨਾ ਆਰਤੀ ਕਰਦਾ ਹੈ। ਇਹ ਮੰਦਰ 8 ਗੁਣਾ 8 ਫੁੱਟ ਦਾ ਹੈ ਅਤੇ ਇਸ ਦੇ ਫਰਸ਼ ’ਤੇ ਟਾਇਲਾਂ ਲੱਗੀਆਂ ਹੋਈਆਂ ਹਨ। ਲੋਕਾਂ ਦੇ ਸਵਾਗਤ ਲਈ ਰਵਾਇਤੀ ਰੰਗੋਲੀ ਵੀ ਬਣਾਈ ਗਈ ਹੈ। ਮੰਦਰ ਦੀ ਲਾਗਤ ਲਗਭਗ 1.2 ਲੱਖ ਰੁਪਏ ਹੈ ਅਤੇ ਇਸ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਕ ਮੂਰਤੀ ਲੱਗੀ ਹੈ। ਮੋਦੀ ਦੀ ਮੂਰਤੀ ਦੇ ਦੋਵੇਂ ਪਾਸੇ ਰਵਾਇਤੀ ਦੀਵੇ ਜਗਾਏ ਗਏ ਹਨ।

PunjabKesari


Iqbalkaur

Content Editor

Related News