ਜ਼ਿਲਾ ਕਲੈਕਟਰ ਨੂੰ ਚੱਪਲ ਨਾਲ ਅਸ਼ੀਰਵਾਦ ਦੇਣ ਪਹੁੰਚਿਆ ''ਬਾਬਾ'', ਲੋਕਾਂ ਨੇ ਚਾੜ੍ਹਿਆ ਕੁਟਾਪਾ

05/01/2018 1:31:51 PM

ਸਲੇਮ — ਤਾਮਿਲਨਾਡੂ ਦੇ ਸਲੇਮ ਜ਼ਿਲਾ ਦਫ਼ਤਰ 'ਤੇ ਸੋਮਵਾਰ ਨੂੰ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਇਕ ਵਿਅਕਤੀ ਸ਼ਿਕਾਇਤ ਨਿਵਾਰਨ ਬੈਠਕ ਦੌਰਾਨ ਜਿਲਾ ਅਧਿਕਾਰੀ ਕੋਲ ਚੱਪਲ ਲੈ ਕੇ ਪਹੁੰਚ ਗਿਆ। ਵਿਅਕਤੀ ਦੀ ਪਛਾਣ ਕਾਂਚਨਚਮਪਤੀ ਦੇ ਅਰੁਮੁਗਮ ਦੇ ਰੂਪ 'ਚ ਹੋਈ ਹੈ। ਘਟਨਾ ਸਮੇਂ ਰਾਜ ਅਧਿਕਾਰੀ ਆਰ. ਸੁਕੁਮਾਰਨ ਨਾਲ ਜ਼ਿਲਾ ਕਲੈਕਟਰ ਰੋਹਿਨੀ ਰਾਮਦਾਸ ਭਾਜੀਭਾਕਰੇ ਫਰਿਆਦੀਆਂ ਤੋਂ ਉਸ ਸਮੇਂ ਸ਼ਿਕਾਇਤ ਪੱਤਰ ਲੈ ਰਹੀ ਸੀ। 
ਦੱਸਣਾ ਚਾਹੁੰਦੇ ਹਾਂ ਕਿ ਅਰੁਮੁਗਮ ਪਹਿਲਾਂ ਲਾਈਨ 'ਚ ਲੱਗਿਆ ਸੀ ਪਰ ਬਾਅਦ 'ਚ ਉਹ ਫਰਿਆਦੀਆਂ ਦੀ ਮੇਨ ਮੀਟਿੰਗ ਹਾਲ 'ਚ ਦਾਖਲ ਹੋ ਗਿਆ। ਅੰਦਰ ਜਾਂਦੇ ਹੀ ਉਸ ਨੇ ਆਪਣੀ ਇਕ ਚੱਪਲ ਕੱਢੀ ਅਤੇ ਕਲੈਕਟਰ ਵੱਲ ਵਧਣ ਲੱਗਿਆ। ਚੱਪਲ ਲੈ ਕੇ ਡੀ.ਐੈੱਮ. ਨਜ਼ਦੀਕ ਜਾਂਦਾ ਦੇਖ ਲੋਕ ਹੈਰਾਨ ਰਹਿ ਗਏ ਅਤੇ ਉਸ ਨੂੰ ਰਸਤੇ 'ਚ ਕਾਬੂ ਕੀਤਾ ਗਿਆ। ਇਕ ਪੁਲਸ ਅਧਿਕਾਰੀ ਨੇ ਕਿਹਾ, ''ਉਹ ਚੱਪਲ ਲੈ ਕੇ ਜਾ ਰਿਹਾ ਸੀ ਪਰ ਉਹ ਮੌਜੂਦਾ ਕਰਮਚਾਰੀਆਂ ਨੇ ਉਸ ਨੂੰ ਰੋਕ ਦਿੱਤਾ।''

PunjabKesari
ਇਸ ਸਭ ਦੌਰਾਨ ਉਥੇ ਮੌਜ਼ੂਦ ਲੋਕਾਂ ਨੇ ਉਸ ਦੀ ਕੁੱਟਮਾਰ ਕੀਤੀ। ਘਟਨਾ ਦੀ ਸੂਚਨਾ ਮਿਲ ਦੇ ਹੀ ਪੁਲਸ ਕਰਮਚਾਰੀ ਵੀ ਮੌਕੇ 'ਤੇ ਪਹੁੰਚ ਗਏ। ਪੁਲਸ ਨੇ ਦੱਸਿਆ ਕਿ ਸਖ਼ਤ ਕਾਰਵਾਈ ਦੀ ਚਿਤਾਵਨੀ ਦੇਣ ਤੋਂ ਬਾਅਦ ਵੀ ਅਰੁਮੁਗਮ ਉਥੋ ਜਾਣ ਨੂੰ ਤਿਆਰ ਨਹੀਂ ਸੀ। ਬਾਅਦ 'ਚ ਉਸ ਨੂੰ ਧੂਹ ਕੇ ਬਾਹਰ ਲੈ ਕੇ ਗਏ। ਅਰੁਮੁਗਮ ਨੂੰ ਪਹਿਲਾਂ ਸਲੇਮ ਟਾਊਨ ਪੁਲਸ ਸਟੇਸ਼ਨ ਲੈ ਜਾਇਆ ਗਿਆ, ਉਥੇ ਉਸ ਨੇ ਦਾਅਵਾ ਕੀਤਾ ਕਿ ਉਹ ਇਕ ਡਾਕਟਰ ਹੈ।
ਪੁਲਸ ਦੇ ਕਾਫੀ ਪੁੱਛਗਿਛ ਤੋਂ ਬਾਅਦ ਅਰੁਮੁਗਮ ਨੇ ਕਿਹਾ ਕਿ ਉਹ ਇਕ ਬਾਬਾ ਹੈ ਅਤੇ ਭਗਤਾਂ ਦੇ ਸਿਰ 'ਤੇ ਚੱਪਲ ਰੱਖ ਕੇ ਆਸ਼ੀਰਵਾਦ ਦਿੰਦਾ ਹੈ, ਇਸ ਵਿਚਕਾਰ ਪੁਲਸ ਦਾ ਕਹਿਣਾ ਹੈ ਕਿ ਉਹ ਇਨ੍ਹਾਂ ਦੋਵਾਂ ਚੋਂ ਕੁਝ ਵੀ ਨਹੀਂ ਹੈ। ਉਨ੍ਹਾਂ ਨੇ ਕਿਹਾ ਹੈ ਕਿ ਅਰੁਮੁਗਮ ਦੀ ਹਾਲਤ ਦੇਖ ਕੇ ਲੱਗਿਆ ਹੈ। ਉਸ ਦਾ ਮਾਨਸਿਕ ਸੰਤੁਲਨ ਠੀਕ ਨਹੀਂ ਹੈ। ਉਨ੍ਹਾਂ ਨੇ ਦੱਸਿਆ ਕਿ ਜਾਂਚ ਤੋਂ ਬਾਅਦ ਉਸ ਦੇ ਖਿਲਾਫ ਮਾਮਲਾ ਦਰਜ ਕੀਤਾ ਜਾਵੇਗਾ।


Related News