ਤਾਮਿਲਨਾਡੂ ''ਚ ਭਿਆਨਕ ਸੜਕ ਹਾਦਸਾ, 5 ਵਿਦਿਆਰਥੀਆਂ ਦੀ ਮੌਤ

03/19/2020 10:11:27 AM

ਕੋਇੰਬਟੂਰ— ਤਾਮਿਲਨਾਡੂ ਦੇ ਤਿਰੂਪੁਰ ਜ਼ਿਲੇ 'ਚ ਇਕ ਕਾਰ ਦੇ ਸੀਮੈਂਟ ਨਾਲ ਭਰੀ ਲਾਰੀ ਨਾਲ ਵੀਰਵਾਰ ਤੜਕੇ ਟੱਕਰ ਹੋ ਗਈ। ਇਸ ਹਾਦਸੇ 'ਚ ਕਾਰ ਸਵਾਰ ਪੈਰਾ ਮੈਡੀਕਲ ਦੇ 5 ਵਿਦਿਆਰਥੀਆਂ ਦੀ ਮੌਤ ਹੋ ਗਈ। ਵਿਦਿਆਰਥੀ ਛੁੱਟੀਆਂ ਮਨਾਉਣ ਲਈ ਨੀਲਗਿਰੀ ਜਾ ਰਹੇ ਸਨ। ਪੁਲਸ ਨੇ ਦੱਸਿਆ ਕਿ 7 ਵਿਦਿਆਰਥੀ ਕੋਰੋਨਾ ਵਾਇਰਸ ਕਾਰਨ ਸਾਲੇਮ 'ਚ ਉਨ੍ਹਾਂ ਦੀ ਸੰਸਥਾ ਬੰਦ ਹੋਣ ਕਾਰਨ ਦੇਰ ਰਾਤ ਕਰੀਬ 3 ਵਜੇ ਨੀਲਗੀਰੀ ਲਈ ਨਿਕਲੇ ਸਨ।

ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਕਾਰ ਕੋਇੰਬਟੂਰ ਤੋਂ ਕਰੀਬ 40 ਕਿਲੋਮੀਟਰ ਦੂਰ ਅਵਾਂਸ਼ੀ ਇਲਾਕੇ ਨੇੜੇ ਸਵੇਰੇ 6 ਵਜੇ ਆਂਧਰਾ ਪ੍ਰਦੇਸ਼ ਤੋਂ ਕੋਇੰਬਟੂਰ ਜਾ ਰਹੀ ਲਾਰੀ ਨਾਲ ਟਕਰਾ ਗਈ। ਇਸ ਹਾਦਸੇ 'ਚ 5 ਵਿਦਿਆਰਥੀਆਂ ਦੀ ਮੌਤ ਹੋ ਗਈ ਅਤੇ 2 ਵਿਦਿਆਰਥੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ।


DIsha

Content Editor

Related News