ਤਾਮਿਲਨਾਡੂ ਸਰਕਾਰ ਨੇ ਪ੍ਰਾਈਵੇਟ ਹਸਪਤਾਲਾਂ ''ਚ ''ਕੋਰੋਨਾ'' ਦੇ ਇਲਾਜ ਲਈ ਤੈਅ ਕੀਤੀ ਫੀਸ

06/06/2020 3:05:53 PM

ਚੇਨਈ (ਭਾਸ਼ਾ)— ਤਾਮਿਲਨਾਡੂ ਸਰਕਾਰ ਨੇ ਸ਼ਨੀਵਾਰ ਨੂੰ ਸੂਬੇ ਦੇ ਪ੍ਰਾਈਵੇਟ ਹਸਪਤਾਲਾਂ 'ਚ ਕੋਰੋਨਾ ਵਾਇਰਸ ਦੇ ਇਲਾਜ ਖਾਤਰ ਲਈ ਜਾਣ ਵਾਲੀ ਫੀਸ ਦੀ ਸੀਮਾ ਪੂਰੇ ਸੂਬੇ ਲਈ 15,000 ਰੁਪਏ ਤੈਅ ਕਰ ਦਿੱਤੀ ਹੈ ਅਤੇ ਐਲਾਨ ਕੀਤਾ ਹੈ ਕਿ ਹਸਪਤਾਲ ਮਰੀਜ਼ਾਂ ਨੂੰ ਤੈਅ ਪੱਧਰ ਤੋਂ ਵੱਧ ਫੀਸ ਨਹੀਂ ਵਸੂਲ ਕਰ ਸਕਣਗੇ। ਸੂਬੇ ਦੇ ਸਿਹਤ ਮੰਤਰੀ ਸੀ. ਵਿਜੇਭਾਸਕਰ ਨੇ ਇਕ ਸਰਕਾਰੀ ਬਿਆਨ ਵਿਚ ਕਿਹਾ ਕਿ ਪ੍ਰਾਈਵੇਟ ਖੇਤਰ ਦੇ ਹਸਪਤਾਲਾਂ 'ਚ ਆਈ. ਸੀ. ਯੂ. 'ਚ ਰੋਜ਼ਾਨਾ ਇਲਾਜ ਦੀ ਫੀਸ 15,000 ਰੁਪਏ ਤੋਂ ਵੱਧ ਨਹੀਂ ਹੋਣੀ ਚਾਹੀਦੀ ਅਤੇ ਆਮ ਵਾਰਡ ਵਿਚ ਬਿਨਾਂ ਲੱਛਣ ਵਾਲੇ ਅਤੇ ਮਾਮੂਲੀ ਲੱਛਣ ਵਾਲੇ ਮਰੀਜ਼ਾਂ ਲਈ ਇਹ ਵੱਧ ਤੋਂ ਵੱਧ 7500 ਰੁਪਏ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਪਲਾਨੀਸਵਾਮੀ ਨੇ ਕੋਰੋਨਾ ਦੇ ਇਲਾਜ ਫੀਸ ਲਈ ਸੀਮਾ ਤੈਅ ਕਰਨ ਦਾ ਨਿਰਦੇਸ਼ ਦਿੱਤਾ ਹੈ। 

ਇਲਾਜ ਫੀਸ ਦੀ ਉੱਚ ਸੀਮਾ ਤੈਅ ਕਰਨ ਦੇ ਉਦੇਸ਼ ਨਾਲ ਹਸਪਤਾਲਾਂ ਨੂੰ ਉਨ੍ਹਾਂ ਦੀਆਂ ਸਹੂਲਤਾਂ ਜਿਵੇਂ ਕਾਰਕਾਂ ਦੇ ਆਧਾਰ 'ਤੇ ਸ਼੍ਰੇਣੀਬੱਧ ਕੀਤਾ ਗਿਆ ਹੈ। ਇਸ ਲਿਹਾਜ਼ ਨਾਲ ਗਰੇਡ ਏ1 ਅਤੇ ਗਰੇਡ ਏ2 ਦੇ ਸ਼ੁਰੂਆਤੀ ਦੋ ਪੱਧਰਾਂ ਦੇ ਹਸਪਤਾਲ ਆਮ ਵਾਰਡ ਲਈ ਰੋਜ਼ਾਨਾ 7500 ਰੁਪਏ ਅਤੇ ਆਈ. ਸੀ. ਯੂ. ਲਈ 15,000 ਰੁਪਏ ਰੋਜ਼ਾਨਾ ਲੈ ਸਕਣਗੇ। ਪ੍ਰਾਈਵੇਟ ਹਸਪਤਾਲਾਂ ਵਲੋਂ ਕੋਰੋਨਾ ਦੇ ਇਲਾਜ ਲਈ ਵੱਧ ਫੀਸ ਵਸੂਲੇ ਜਾਣ ਸਬੰਧੀ ਮਰੀਜ਼ਾਂ ਦੀ ਸ਼ਿਕਾਇਤ ਤੋਂ ਬਾਅਦ ਸਿਹਤ ਸਕੱਤਰ ਬੀਲਾ ਰਾਜੇਸ਼ ਦੀ ਪ੍ਰਧਾਨਗੀ ਵਾਲੀ ਇਕ ਕਮੇਟੀ ਨੇ ਪ੍ਰਾਈਵੇਟ ਹਸਪਤਾਲਾਂ ਦੇ ਉੱਚਿਤ ਫੀਸ ਸਬੰਧੀ ਇਕ ਰਿਪੋਰਟ ਸਰਕਾਰ ਨੂੰ ਦਿੱਤੀ ਸੀ। ਜਾਣਕਾਰੀ ਵਿਚ ਦੱਸਿਆ ਗਿਆ ਹੈ ਕਿ ਸਰਕਾਰ ਨੇ ਰਿਪੋਰਟ ਦੇ ਆਧਾਰ 'ਤੇ ਫੀਸ ਦੀ ਸੀਮਾ ਤੈਅ ਕਰ ਦਿੱਤੀ ਹੈ।


Tanu

Content Editor

Related News