ਬੱਚੇ ਦੀ ਫੀਸ ਜਮਾਂ ਨਹੀਂ ਕਰਵਾ ਸਕੇ ਤਾਂ ਪੂਰੇ ਪਰਿਵਾਰ ਨੇ ਕੀਤੀ ਖੁਦਕੁਸ਼ੀ

06/13/2019 2:59:13 PM

ਤਾਮਿਲਨਾਡੂ— ਤਾਮਿਲਨਾਡੂ ਦੇ ਨਾਗਾਪੱਟਨਮ ਜ਼ਿਲੇ ਤੋਂ ਇਕ ਬੇਹੱਦ ਹੀ ਦੁੱਖ ਭਰੀ ਖਬਰ ਸਾਹਮਣੇ ਆਈ ਹੈ। ਇੱਥੇ ਇਕ ਜੋੜਾ ਅਤੇ ਉਨ੍ਹਾਂ ਦਾ 11 ਸਾਲਾ ਬੇਟਾ ਘਰ ਵਿਚ ਮ੍ਰਿਤਕ ਮਿਲੇ। ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਨੇ ਖੁਦਕੁਸ਼ੀ ਕੀਤੀ ਹੈ, ਇਸ ਦੇ ਪਿੱਛੇ ਦੀ ਵਜ੍ਹਾ ਬੱਚੇ ਦੀ ਸਕੂਲ ਫੀਸ ਨਾ ਦੇ ਸਕਣਾ ਸੀ। ਪਰਿਵਾਰ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਸੇਂਥਿਲ ਬੱਚੇ ਦੀ ਫੀਸ ਜਮਾਂ ਕਰਾਉਣ ਲਈ ਲੋਨ ਲੈਣ 'ਚ ਅਸਮਰੱਥ ਰਿਹਾ, ਜਿਸ ਕਾਰਨ ਉਹ ਪਰੇਸ਼ਾਨ ਸੀ। ਆਪਣੇ ਬੇਟੇ ਦੀ ਫੀਸ ਜਮਾਂ ਕਰਾਉਣ ਲਈ ਉਸ ਨੇ ਪੈਸਾ ਉਧਾਰ ਲਿਆ ਸੀ। ਪੈਸੇ ਵਾਪਸ ਨਾ ਕਰ ਸਕਣ ਕਾਰਨ ਪਰਿਵਾਰ ਨੇ ਖੁਦਕੁਸ਼ੀ ਕਰ ਲਈ। ਪੁਲਸ ਮੁਤਾਬਕ ਸੇਂਥਿਲ ਪੇਸ਼ੇ ਤੋਂ ਸੁਨਿਆਰੇ ਸਨ ਅਤੇ ਇਹ ਹੀ ਉਨ੍ਹਾਂ ਦੀ ਆਮਦਨ ਦਾ ਇਕੋ-ਇਕ ਜ਼ਰੀਆ ਸੀ। 
ਘਟਨਾ ਦਾ ਖੁਲਾਸਾ ਉਸ ਸਮੇਂ ਹੋਇਆ, ਜਦੋਂ ਸੇਂਥਿਲ ਦੇ ਇਕ ਦੋਸਤ ਨੇ ਉਨ੍ਹਾਂ ਨੂੰ ਕਈ ਫੋਨ ਕੀਤੇ ਪਰ ਜਦੋਂ ਉਨ੍ਹਾਂ ਨੇ ਨਹੀਂ ਚੁੱਕਿਆ ਤਾਂ ਉਹ ਘਰ ਪਹੁੰਚੇ। ਘਰ 'ਚ ਤਿੰਨਾਂ ਦੀਆਂ ਲਾਸ਼ਾਂ ਦੇਖ ਕੇ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਅਤੇ ਉਨ੍ਹਾਂ ਨੇ ਪੁਲਸ ਨੂੰ ਸੂਚਨਾ ਦਿੱਤੀ। ਸੇਂਥਿਲ ਦੇ ਦੋਸਤ ਨੇ ਹੀ ਦੱਸਿਆ ਕਿ ਬੇਟੇ ਦੀ ਸਕੂਲ ਫੀਸ ਜਮਾਂ ਕਰ ਲਈ ਉਸ ਨੇ ਕਈ ਥਾਵਾਂ 'ਤੋਂ ਪੈਸੇ ਉਧਾਰ ਲਏ ਹੋਏ ਸਨ। ਸੇਂਥਿਲ ਉਧਾਰ ਦਾ ਪੈਸਾ ਵਾਪਸ ਨਹੀਂ ਕਰ ਪਾ ਰਹੇ ਸਨ, ਜਿਸ ਤੋਂ ਪਰੇਸ਼ਾਨ ਸਨ। ਮੀਡੀਆ ਰਿਪੋਰਟ ਮੁਤਾਬਕ ਸੇਂਥਿਲ ਦਾ ਬੇਟਾ ਇਕ ਪ੍ਰਾਈਵੇਟ ਸਕੂਲ ਵਿਚ 6ਵੀਂ ਜਮਾਤ 'ਚ ਪੜ੍ਹਦਾ ਸੀ ਅਤੇ ਉਸ ਨੂੰ ਆਪਣੀ ਪਸੰਦੀਦਾ ਡਰੈੱਸ ਸਕੂਲ ਯੂਨੀਫਾਰਮ 'ਚ ਮ੍ਰਿਤਕ ਪਾਇਆ ਗਿਆ। ਸ਼ੁਰੂਆਤੀ ਜਾਂਚ 'ਚ ਪਤਾ ਲੱਗਾ ਹੈ ਕਿ ਪੂਰੇ ਪਰਿਵਾਰ ਨੇ ਜ਼ਹਿਰ ਖਾਧਾ ਹੈ। ਪੁਲਸ ਨੇ ਇਸ ਸੰਬੰਧ 'ਚ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੇਂਥਿਲ ਦੇ ਘਰ 'ਚੋਂ ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ ਹੈ।

Tanu

This news is Content Editor Tanu