100 ਫੁੱਟ ਡੂੰਘੇ ਖੂਹ 'ਚ ਡਿੱਗਿਆ ਹਾਥੀ ਦਾ ਬੱਚਾ, 16 ਘੰਟਿਆਂ ਬਾਅਦ ਇਸ ਤਰ੍ਹਾਂ ਕੱਢਿਆ ਗਿਆ ਬਾਹਰ (ਵੀਡੀਓ)

11/20/2020 11:14:40 AM

ਧਰਮਪੁਰੀ- ਤਾਮਿਲਨਾਡੂ ਦੇ ਧਰਮਪੁਰੀ ਜ਼ਿਲ੍ਹੇ 'ਚ ਸਥਿਤ ਪੰਚਪੱਲੀ ਪਿੰਡ 'ਚ ਇਕ ਹਾਥੀ ਦਾ ਬੱਚਾ ਖੂਹ 'ਚ ਡਿੱਗ ਗਿਆ ਸੀ, ਜਿਸ ਨੂੰ 16 ਘੰਟਿਆਂ ਤੱਕ ਚੱਲੇ ਰੈਸਕਿਊ ਆਪਰੇਸ਼ਨ ਤੋਂ ਬਾਅਦ ਬਾਹਰ ਕੱਢ ਲਿਆ ਗਿਆ ਹੈ। ਹਾਥੀ ਦਾ ਬੱਚਾ ਬਿਲਕੁੱਲ ਸੁਰੱਖਿਅਤ ਹੈ। ਜੰਗਲਾਤ ਵਿਭਾਗ ਦੇ ਕਰਮੀਆਂ ਨੇ ਹਾਥੀ ਦੇ ਬੱਚੇ ਨੂੰ ਕਾਫ਼ੀ ਕੋਸ਼ਿਸ਼ਾਂ ਤੋਂ ਬਾਅਦ ਬਾਹਰ ਕੱਢਿਆ ਹੈ। ਜਿਸ ਦਾ ਵੀਡੀਓ ਇਕ ਨਿਊਜ਼ ਏਜੰਸੀ ਨੇ ਵੀ ਸ਼ੇਅਰ ਕੀਤਾ ਹੈ। ਅਜਿਹਾ ਕਿਹਾ ਜਾ ਰਿਹਾ ਹੈ ਕਿ ਇਹ ਬੱਚਾ ਅਣਜਾਣੇ 'ਚ ਖੂਹ 'ਚ ਡਿੱਗ ਗਿਆ ਸੀ। ਉਸ ਦੀ ਆਵਾਜ਼ ਸੁਣ ਕੇ ਕਿਸਾਨ ਉੱਥੇ ਪੁੱਜੇ। ਜਿਸ ਤੋਂ ਬਾਅਦ ਇਸ ਗੱਲ ਦੀ ਜਾਣਕਾਰੀ ਪ੍ਰਸ਼ਾਸਨ ਨੂੰ ਦਿੱਤੀ ਗਈ। 

ਇਹ ਵੀ ਪੜ੍ਹੋ : 76 ਲਾਪਤਾ ਬੱਚਿਆਂ ਨੂੰ ਲੱਭਣ ਵਾਲੀ ਦਿੱਲੀ ਪੁਲਸ ਦੀ ਹੈੱਡ ਕਾਂਸਟੇਬਲ ਨੂੰ ਸਮੇਂ ਤੋਂ ਪਹਿਲਾਂ ਮਿਲੀ ਤਰੱਕੀ

ਇਹ ਖੂਹ ਕਰੀਬ 100 ਫੁੱਟ ਡੂੰਘਾ ਹੈ। ਜਿਸ 'ਚ ਹਾਥੀ ਦਾ ਬੱਚਾ ਡਿੱਗ ਗਿਆ ਸੀ। ਫਿਰ ਜਦੋਂ ਪ੍ਰਸ਼ਾਸਨ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਤਾਂ ਹਾਥੀ ਦੇ ਬੱਚੇ ਨੂੰ ਬਚਾਉਣ ਲਈ ਰੈਸਕਿਊ ਆਪਰੇਸ਼ਨ ਸ਼ੁਰੂ ਕੀਤਾ ਗਿਆ। ਇਸ ਦੌਰਾਨ ਹਾਦਸੇ ਵਾਲੀ ਜਗ੍ਹਾ 'ਤੇ ਅੱਗ ਬੁਝਾਊ ਵਿਭਾਗ ਦੇ ਨਾਲ-ਨਾਲ ਪਸ਼ੂਆਂ ਦੇ ਡਾਕਟਰਾਂ ਅਤੇ ਵਰਕਰਾਂ ਦੀ ਇਕ ਟੀਮ ਪਹੁੰਚੀ ਸੀ। ਖੂਹ ਦੇ ਨੇੜੇ-ਤੇੜੇ ਵੱਡੀ ਗਿਣਤੀ 'ਚ ਪਿੰਡ ਵਾਲੇ ਵੀ ਮੌਜੂਦ ਸਨ। ਹਾਲਾਂਕਿ ਹਾਥੀ ਦੇ ਬੱਚੇ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ।

PunjabKesari

ਇਹ ਵੀ ਪੜ੍ਹੋ : ਦਾਦਾ ਕਰੋੜਪਤੀ ਪਰ ਪਿਓ ਕਰ ਰਿਹੈ ਸੀ ਮਜ਼ਦੂਰੀ, ਇਸ ਗੱਲੋਂ ਖ਼ਫ਼ਾ ਪੋਤੇ ਨੇ ਕਰ ਦਿੱਤਾ ਵੱਡਾ ਕਾਰਾ


DIsha

Content Editor

Related News