ਕੋਰੋਨਾ ਪੀੜਤ ਔਰਤ ਦੀ ਨਵਜਾਤ ਬੇਟੀ ਦੀ ਦੂਜੀ ਵਾਰ ਵੀ ਰਿਪੋਰਟ ਆਈ ਨੈਗੇਟਿਵ

04/30/2020 5:57:20 PM

ਮਦੁਰੈ- ਤਾਮਿਲਨਾਡੂ ਦੇ ਮਦੁਰੈ 'ਚ ਕੋਰੋਨਾ ਵਾਇਰਸ 'ਕੋਵਿਡ-19' ਇਨਫੈਕਟਡ ਔਰਤ ਦੀ ਨਵਜਾਤ ਬੇਟੀ ਕੋਰੋਨਾ ਵਾਇਰਸ ਦੀ ਜਾਂਚ 'ਚ ਨੈਗੇਟਿਵ ਪਾਈ ਗਈ ਹੈ। ਬੱਚੀ ਦਾ 5 ਦਿਨ ਪਹਿਲਾਂ ਜਨਮ ਹੋਇਆ ਸੀ, ਉਸ ਦਾ ਵੀਰਵਾਰ ਨੂੰ ਦੂਜੀ ਵਾਰ ਕੋਰੋਨਾ ਵਾਇਰਸ ਦਾ ਪ੍ਰੀਖਣ ਕੀਤਾ ਗਿਆ, ਜਿਸ 'ਚ ਵੀ ਉਹ ਇਨਫੈਕਟਡ ਨਹੀਂ ਪਾਈ ਗਈ। ਜੀ.ਆਰ. ਹਸਪਤਾਲ ਦੇ ਸੂਤਰਾਂ ਨੇ ਦੱਸਿਆ ਕਿ ਮਦੁਰੈ ਜ਼ਿਲੇ ਦੇ ਇਕ ਪਿੰਡ ਵਾਸੀ ਔਰਤ ਨੇ ਐਤਵਾਰ ਦੀ ਰਾਤ ਕੁੜੀ ਨੂੰ ਜਨਮ ਦਿੱਤਾ ਸੀ। ਕੁੜੀ ਨੂੰ ਜਨਮ ਦੇਣ ਤੋਂ ਬਾਅਦ ਔਰਤ ਦਾ ਕੋਰੋਨਾ ਵਾਇਰਸ ਦਾ ਪ੍ਰੀਖਣ ਕੀਤਾ ਗਿਆ, ਜਿਸ 'ਚ ਉਹ ਪਾਜ਼ੀਟਿਵ ਪਾਈ ਗਈ।

ਔਰਤ ਦੇ ਪਤੀ, ਬੇਟੇ ਅਤੇ ਹੋਰ ਪਰਿਵਾਰ ਵਾਲੇ ਕੋਰੋਨਾ ਵਾਇਰਸ ਨਾਲ ਇਨਫੈਕਟਡ ਨਹੀਂ ਪਾਈ ਗਈ ਹੈ। ਮਦੁਰੈ ਜ਼ਿਲੇ 'ਚ ਕਿਸੇ ਗਰਭਵਤੀ ਔਰਤ ਦੇ ਕੋਵਿਡ-19 ਪਾਜ਼ੀਟਿਵ ਪਾਏ ਜਾਣ ਦਾ ਇਹ ਪਹਿਲਾ ਮਾਮਲਾ ਹੈ। ਨਵਜਾਤ ਕੁੜੀ ਦਾ ਮੈਡੀਕਲ ਸੰਗਠਨਾਂ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਉਸ ਦੇ ਜਨਮ ਲੈਣ ਦੇ 24 ਘੰਟੇ ਬਾਅਦ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਦਾ ਪ੍ਰੀਖਣ ਕੀਤਾ ਗਿਆ। ਉਸ ਦਾ 48 ਘੰਟੇ ਬਾਅਦ ਫਿਰ ਬੁੱਧਵਾਰ ਨੂੰ ਪ੍ਰੀਖਣ ਕੀਤਾ ਗਿਆ। ਦੋਵੇਂ ਪ੍ਰੀਖਣਾਂ 'ਚ ਕੁੜੀ ਕੋਰੋਨਾ ਵਾਇਰਸ ਨਾਲ ਇਨਫੈਕਟਡ ਨਹੀਂ ਪਾਈ ਗਈ। ਔਰਤ ਕੋਰੋਨਾ ਵਾਇਰਸ ਨਾਲ ਕਿੱਥੋਂ ਇਨਫੈਕਟਡ ਹੋਈ, ਇਸ ਦਾ ਹਾਲੇ ਪਤਾ ਨਹੀਂ ਲੱਗ ਸਕਿਆ ਹੈ।


DIsha

Content Editor

Related News