6 ਸਾਲ ਦੀ ਇਹ ਬੱਚੀ ਬਣੀ ''ਦੁਨੀਆ ਦੀ ਸਭ ਤੋਂ ਛੋਟੀ ਜੀਨੀਅਸ''

11/22/2019 3:26:26 PM

ਚੇਨਈ— ਤਾਮਿਲਨਾਡੂ ਦੀ 6 ਸਾਲ ਦੀ ਬੱਚੀ ਨੂੰ ਤਾਮਿਲਨਾਡੂ ਕਊਬ ਐਸੋਸੀਏਸ਼ਨ ਨੇ 'ਦੁਨੀਆ ਦੀ ਸਭ ਤੋਂ ਛੋਟੀ ਜੀਨੀਅਸ' ਦਾ ਖਿਤਾਬ ਦਿੱਤਾ ਹੈ। ਸਾਰਾ ਨਾਂ ਦੀ ਇਸ ਬੱਚੀ ਨੇ ਸ਼ੁੱਕਰਵਾਰ ਨੂੰ ਅੱਖਾਂ ਬੰਦ ਕਰ ਕੇ, ਕਵਿਤਾ ਪੜ੍ਹਦੇ ਹੋਏ ਸਿਰਫ਼ 2 ਮਿੰਟ 7 ਸੈਕਿੰਡ 'ਚ ਰੂਬਿਕਸ ਕਊਬ ਹੱਲ ਕਰ ਦਿੱਤਾ।

4 ਮਹੀਨੇ ਪਹਿਲਾਂ ਹੀ ਰੂਬਿਕਸ ਕਊਬ ਖੇਡਣਾ ਕੀਤਾ ਹੈ ਸ਼ੁਰੂ
ਸਾਰਾ ਗਿਨੀਜ਼ ਵਰਲਡ ਰਿਕਾਰਡ ਬਣਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਉਹ ਵੇਲਾਮਲ ਸਕੂਲ 'ਚ ਪਹਿਲੀ ਜਮਾਤ ਦੀ ਵਿਦਿਆਰਥਣ ਹੈ। ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਸਾਰਾ ਨੇ ਸਿਰਫ਼ 4 ਮਹੀਨੇ ਪਹਿਲਾਂ ਹੀ ਰੂਬਿਕਸ ਕਊਬ ਨਾਲ ਖੇਡਣਾ ਸ਼ੁਰੂ ਕੀਤਾ ਹੈ।

ਹੁਣ ਤੱਕ ਮਿਲ ਚੁਕੇ ਹਨ 5 ਐਵਾਰਡ
ਸਾਰਾ ਦੇ ਟੀਚਰਾਂ ਦਾ ਕਹਿਣਾ ਹੈ ਕਿ ਸਾਰਾ ਦਾ ਆਈਕਊ ਆਪਣੀ ਉਮਰ ਦੇ ਬੱਚਿਆਂ ਤੋਂ ਬਹੁਤ ਜ਼ਿਆਦਾ ਹੈ। ਉਸ ਨੂੰ ਹੁਣ ਤੱਕ ਇਸ ਪਹੇਲੀ ਨੂੰ ਹੱਲ ਕਰਨ ਲਈ 5 ਐਵਾਰਡ ਵੀ ਮਿਲ ਚੁਕੇ ਹਨ। ਪਹੇਲੀਆਂ ਹੱਲ ਕਰਨ ਤੋਂ ਇਲਾਵਾ ਸਾਰਾ ਨੂੰ ਕਵਿਤਾਵਾਂ ਪੜ੍ਹਨਾ ਬਹੁਤ ਪਸੰਦ ਹੈ।

DIsha

This news is Content Editor DIsha