ਫਤਿਹਵੀਰ ਵਾਂਗ ਸੁਜੀਤ ਵੀ ਹਾਰਿਆ ਜ਼ਿੰਦਗੀ ਦੀ ਜੰਗ, ਪ੍ਰਸ਼ਾਸਨ ਫੇਲ

10/29/2019 10:03:38 AM

ਚੇਨਈ— ਬੋਰਵੈੱਲ 'ਚ ਕਰੀਬ 80 ਘੰਟਿਆਂ ਤੋਂ ਫਸਿਆ ਤਾਮਿਲਨਾਡੂ ਦਾ 2 ਸਾਲ ਦਾ ਸੁਜੀਤ ਵਿਲਸਨ ਜ਼ਿੰਦਗੀ ਦੀ ਜੰਗ ਹਾਰ ਗਿਆ ਹੈ। ਤਿਰੂਚਿਰਾਪੱਲੀ ਦੇ ਇਕ ਪਿੰਡ ਦੇ ਬੋਰਵੈੱਲ 'ਚ 90 ਫੁੱਟ ਹੇਠਾਂ ਫਸੇ ਸੁਜੀਤ ਨੂੰ ਸੁਰੱਖਿਅਤ ਕੱਢਣ ਦੀਆਂ ਕਈ ਕੋਸ਼ਿਸ਼ਾਂ ਅਸਫ਼ਲ ਰਹੀਆਂ। ਸੋਮਵਾਰ ਦੇਰ ਰਾਤ ਬੋਰਵੈੱਲ ਤੋਂ ਸੁਜੀਤ ਦੀ ਲਾਸ਼ ਹੀ ਬਾਹਰ ਕੱਢੀ। ਮੌਤ ਦੀ ਸੁਰੰਗ 'ਚ ਸੁਜੀਤ ਕਾਫ਼ੀ ਪਹਿਲਾਂ ਦਮ ਤੋੜ ਚੁੱਕਿਆ ਸੀ। ਜਦੋਂ ਲਾਸ਼ ਬਾਹਰ ਕੱਢਿਆ ਗਿਆ ਤਾਂ ਉਸ ਤੋਂ ਬੱਦਬੂ ਆ ਰਹੀ ਸੀ। ਦੱਸਣਯੋਗ ਹੈ ਕਿ ਪੂਰਾ ਦੇਸ਼ ਸੁਜੀਤ ਲਈ ਦੁਆਵਾਂ ਕਰ ਰਿਹਾ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਵੀ ਸੁਜੀਤ ਲਈ ਪ੍ਰਾਰਥਨਾ ਕੀਤੀ ਸੀ।
ਸੜਨ ਦੀ ਬੱਦਬੂ ਆਉਣ ਲੱਗੀ ਸੀ
ਤਾਮਿਲਨਾਡੂ ਦੇ ਟਰਾਂਸਪੋਰਟ ਵਿਭਾਗ ਦੇ ਪ੍ਰਧਾਨ ਸਕੱਤਰ ਜੇ. ਰਾਧਾਕ੍ਰਿਸ਼ਨਨ ਨੇ ਮੰਗਲਵਾਰ ਨੂੰ ਦੱਸਿਆ ਕਿ ਸੁਜੀਤ ਦੀ ਲਾਸ਼ ਕਾਫ਼ੀ ਖਰਾਬ ਸਥਿਤੀ 'ਚ ਬਰਾਮਦ ਕੀਤਾ ਗਿਆ ਹੈ। ਉਸ ਨੂੰ ਜਿਉਂਦਾ ਬਾਹਰ ਕੱਢਣ ਦੀਆਂ ਸਾਰੀਆਂ ਕੋਸ਼ਿਸ਼ਾਂ ਅਸਫ਼ਲ ਰਹੀਆਂ। ਜਿਸ ਬੋਰਵੈੱਲ 'ਚ ਬੱਚਾ ਡਿੱਗਾ ਸੀ, ਉਸ 'ਚੋਂ ਸੜਨ ਦੀ ਬੱਦਬੂ ਆਉਣ ਲੱਗੀ ਸੀ।'' ਉਸ ਦੀ ਲਾਸ਼ ਨੂੰ ਸਰਕਾਰੀ ਹਸਪਤਾਲ ਲਿਜਾਇਆ ਗਿਆ।
80 ਘੰਟੇ ਤੋਂ ਵਧ ਚੱਲਿਆ ਆਪਰੇਸ਼ਨ
ਬੋਰਵੈੱਲ 'ਚ ਡਿੱਗੇ ਬੱਚੇ ਨੂੰ ਬਚਾਉਣ ਲਈ ਵੱਡੇ ਪੱਧਰ 'ਤੇ ਰੈਸਕਿਊ ਆਪਰੇਸ਼ਨ ਚਲਾਇਆ ਗਿਆ ਸੀ। ਅਧਿਕਾਰੀਆਂ ਅਨੁਸਾਰ ਬੱਚਾ ਸੋਮਵਾਰ ਨੂੰ ਬੋਰਵੈੱਲ 'ਚ ਬੇਹੋਸ਼ ਹੋ ਗਿਆ ਸੀ, ਹਾਲਾਂਕਿ ਉਦੋਂ ਤੱਕ ਉਸ ਦੇ ਸਾਹ ਚੱਲਣ ਦੀ ਗੱਲ ਕਹੀ ਜਾ ਰਹੀ ਸੀ। ਉਸ ਨੂੰ ਬਚਾਉਣ ਲਈ ਐੱਨ.ਡੀ.ਆਰ.ਐੱਪ., ਐੱਸ.ਡੀ.ਆਰ.ਐੱਫ., ਰਾਜ ਪੁਲਸ ਅਤੇ ਸਥਾਨਕ ਪ੍ਰਸ਼ਾਸਨ ਦੀਆਂ ਕਈ ਟੀਮਾਂ ਨੂੰ ਲਗਾਇਆ ਗਿਆ ਸੀ।
'ਬੋਰਵੈੱਲ ਰੋਬੋਟ' ਯੰਤਰ ਵੀ ਰਿਹਾ ਅਸਫ਼ਲ
2 ਸਾਲ ਦਾ ਮਾਸੂਮ ਪਹਿਲਾਂ 26 ਫੁੱਟ ਡੂੰਘੀ ਖੱਡ 'ਚ ਡਿੱਗਾ ਸੀ ਪਰ ਅਚਾਨਕ ਉਹ 70 ਫੁੱਟ ਤੱਕ ਦੀ ਡੂੰਘਾਈ ਤੱਕ ਫਿਸਲ ਗਿਆ। ਸ਼ੁਰੂਆਤ 'ਚ ਬੱਚੇ ਤੱਕ ਪਹੁੰਚਣ ਲਈ ਬੋਰਵੈੱਡ ਕੋਲ ਟੋਇਆ ਖੋਦਣ ਲਈ ਮਸ਼ੀਨਾਂ ਨੂੰ ਕੰਮ 'ਤੇ ਲਗਾਇਆ ਗਿਆ ਸੀ ਪਰ ਇਲਾਕਾ ਚੱਟਾਨੀ ਹੋਣ ਕਾਰ ਇਸ ਨੂੰ ਵਿਚ ਹੀ ਰੋਕ ਦਿੱਤਾ ਗਿਆ ਸੀ। ਬਾਅਦ 'ਚ ਬਚਾਅ ਦਲ ਨੇ ਇਕ ਵਿਸ਼ੇਸ਼ ਯੰਤਰ 'ਬੋਰਵੈੱਲ ਰੋਬੋਟ' ਦੀ ਵਰਤੋਂ ਕੀਤੀ ਪਰ ਉਹ ਵੀ ਸਫ਼ਲ ਨਹੀਂ ਰਿਹਾ।
ਸੁਜੀਤ ਨੂੰ ਬਚਾਉਣ 'ਚ ਪ੍ਰਸ਼ਾਸਨ ਰਿਹਾ ਫੇਲ
ਦੱਸਣਯੋਗ ਹੈ ਕਿ ਸੁਜੀਤ ਸ਼ੁੱਕਰਵਾਰ ਯਾਨੀ 25 ਅਕਤੂਬਰ ਨੂੰ ਖੇਡਦੇ ਸਮੇਂ ਬੋਰਵੈੱਲ 'ਚ ਡਿੱਗ ਗਿਆ ਸੀ। ਇੱਥੇ ਹੀ ਦੱਸ ਦਈਏ ਕਿ ਜਿਵੇਂ ਫਤਿਹਵੀਰ ਨੂੰ ਬਚਾਉਣ 'ਚ ਪ੍ਰਸ਼ਾਸਨ ਫੇਲ ਰਿਹਾ ਸੀ, ਉਸ ਤਰ੍ਹਾਂ ਪ੍ਰਸ਼ਾਸਨ ਸੁਜੀਤ ਨੂੰ ਬਚਾਉਣ 'ਚ ਫੇਲ ਹੀ ਰਿਹਾ।

DIsha

This news is Content Editor DIsha