ਤਾਮਿਲਨਾਡੂ : ਇਕ ਦਿਨ ''ਚ ਕੋਰੋਨਾ ਦੇ ਸਭ ਤੋਂ ਜ਼ਿਆਦਾ 3,940 ਨਵੇਂ ਮਾਮਲੇ

06/28/2020 7:34:14 PM

ਚੇਨਈ- ਤਾਮਿਲਨਾਡੂ 'ਚ ਐਤਵਾਰ ਨੂੰ ਕੋਰੋਨਾ ਵਾਇਰਸ ਦੇ ਇਕ ਦਿਨ 'ਚ ਰਿਕਾਰਡ 3,940 ਨਵੇਂ ਮਾਮਲੇ ਸਾਹਮਣੇ ਆਏ, ਜਿਸ ਤੋਂ ਬਾਅਦ ਸੂਬੇ 'ਚ ਕੋਵਿਡ-19 ਨਾਲ ਪੀੜਤ ਲੋਕਾਂ ਦੀ ਗਿਣਤੀ 82,275 ਹੋ ਗਈ ਹੈ। ਸਿਹਤ ਵਿਭਾਗ ਨੇ ਇਹ ਜਾਣਕਾਰੀ ਦਿੱਤੀ। ਕੋਰੋਨਾ ਨਾਲ 54 ਲੋਕਾਂ ਦੀ ਹੋਣ ਨਾਲ ਮ੍ਰਿਤਕ ਗਿਣਤੀ ਵੱਧ ਕੇ 1,079 'ਤੇ ਪਹੁੰਚ ਗਈ ਹੈ। ਸਿਹਤ ਵਿਭਾਗ ਦੇ ਬੁਲੇਟਿਨ 'ਚ ਕਿਹਾ ਗਿਆ ਹੈ ਕਿ ਸੂਬੇ 'ਚ ਕੋਰੋਨਾ ਦੇ 82,275 ਮਾਮਲੇ ਹਨ, ਇਸ ਦੌਰਾਨ 45,537 ਲੋਕਾਂ ਦੇ ਇਲਾਜ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ ਤੇ 1,443 ਲੋਕ ਸਿਹਤ ਲਾਭ ਲੈ ਰਹੇ ਹਨ। ਐਤਵਾਰ ਨੂੰ ਨਵੇਂ ਮਾਮਲਿਆਂ 'ਚ ਇਕੱਲੇ ਚੇਨਈ ਤੋਂ ਕੋਰੋਨਾ ਦੇ 1,992 ਮਾਮਲੇ ਹਨ।

Gurdeep Singh

This news is Content Editor Gurdeep Singh