ਦਾਊਦ ਦੇ ਭਰਾ ਨੇ ਕਬੂਲਿਆ, ਭਿੰਡੀ ਬਾਜ਼ਾਰ ਹਾਦਸੇ ਤੋਂ ਬਾਅਦ ਹੋਈ ਸੀ ਡਾਨ ਨਾਲ ਫੋਨ ''ਤੇ ਗੱਲ

09/25/2017 10:01:14 AM

ਮੁੰਬਈ (ਬਿਊਰੋ)— ਹਾਲ ਹੀ 'ਚ ਮੁੰਬਈ 'ਚ ਗ੍ਰਿਫਤਾਰ ਕੀਤੇ ਗਏ ਅੰਡਰਵਰਲਡ ਡਾਨ ਦਾਊਦ ਇਬਰਾਹਿਮ ਦੇ ਭਰਾ ਇਕਬਾਲ ਕਾਸਕਰ ਨੇ ਸ਼ੁਰੂਆਤੀ ਪੁੱਛ-ਗਿੱਛ 'ਚ ਦਾਊਦ ਦੇ ਸੰਪਰਕ 'ਚ ਨਾ ਹੋਣ ਦੀ ਗੱਲ ਕਹੀ ਸੀ ਪਰ ਹੁਣ ਇਹ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਉਸ ਨੇ ਦਾਊਦ ਨਾਲ ਫੋਨ ਰਾਹੀਂ ਸੰਪਰਕ 'ਚ ਰਹਿਣ ਦੀ ਗੱਲ ਕਬੂਲ ਕਰ ਲਈ ਹੈ। ਜਾਂਚਕਰਤਾਵਾਂ ਨੇ ਦੱਸਿਆ ਕਿ ਦੋਹਾਂ ਭਰਾਵਾਂ ਦਰਮਿਆਨ ਬਰਨਰ ਫੋਨ ਰਾਹੀਂ 4 ਵਾਰ ਗੱਲਬਾਤ ਹੋਈ ਹੈ।
ਦੱਸਿਆ ਜਾ ਰਿਹਾ ਹੈ ਕਿ ਦੋਹਾਂ ਦਰਮਿਆਨ ਆਖਰੀ ਵਾਰ ਭਿੰਡੀ ਬਾਜ਼ਾਰ ਇਲਾਕੇ 'ਚ ਹੁਸੈਨੀ ਇਮਾਰਤ ਡਿੱਗਣ ਤੋਂ ਬਾਅਦ ਹੋਈ ਸੀ। ਜ਼ਿਕਰਯੋਗ ਹੈ ਕਿ ਕਾਸਕਰ ਨੇ ਗ੍ਰਿਫਤਾਰੀ ਤੋਂ ਬਾਅਦ ਦਾਊਦ ਨੂੰ ਲੈ ਕੇ ਕਾਫੀ ਖੁਲਾਸੇ ਕੀਤੇ ਹਨ। ਉਸ ਨੇ ਪੁਲਸ ਨੂੰ ਦੱਸਿਆ ਕਿ ਦਾਊਦ ਦਾ ਪਾਕਿਸਤਾਨ 'ਚ ਵੀ ਟਿਕਾਣਾ ਹੈ ਅਤੇ ਉਸ ਦੀ ਪਤਨੀ ਵੀ ਭਾਰਤ ਆ ਚੁਕੀ ਹੈ।