ਪਾਕਿਸਤਾਨ ਨੂੰ ਤਾਲਿਬਾਨ ਦਾ ਝਟਕਾ, ਕਿਹਾ-ਕਸ਼ਮੀਰ ਭਾਰਤ ਦਾ ਅੰਦਰੂਨੀ ਮਸਲਾ

05/19/2020 8:52:38 PM

ਕਾਬੁਲ (ਏਜੰਸੀਆਂ) : ਤਾਬਿਲਾਨ ਨੇ ਪਾਕਿਸਤਾਨ ਨੂੰ ਜ਼ੋਰਦਾਰ ਝਟਕਾ ਦਿੰਦੇ ਹੋਏ ਕਿਹਾ ਕਿ ਕਸ਼ਮੀਰ ਭਾਰਤ ਦਾ ਅੰਦਰੂਨੀ ਮਾਮਲਾ ਹੈ ਅਤੇ ਅਸੀਂ ਇਸ ਮੁੱਦੇ 'ਤੇ ਪਾਕਿਸਤਾਨ ਦਾ ਸਾਥ ਨਹੀਂ ਦੇਵਾਂਗੇ। ਤਾਲਿਬਾਨ ਨੇ ਇਸ ਦੇ ਨਾਲ ਹੀ ਸੋਸ਼ਲ ਮੀਡੀਆ 'ਤੇ ਚੱਲ ਰਹੇ ਉਨ੍ਹਾਂ ਤਮਾਮ ਦਾਅਵਿਆਂ ਨੂੰ ਵੀ ਖਾਰਿਜ ਕਰ ਦਿੱਤਾ ਜਿਸ 'ਚ ਕਿਹਾ ਗਿਆ ਸੀ ਕਿ ਉਹ ਕਸ਼ਮੀਰ 'ਚ ਪਾਕਿਸਤਾਨ ਸਪਾਂਸਰ ਅੱਤਵਾਦ ਦਾ ਹਿੱਸਾ ਬਣ ਸਕਦਾ ਹੈ।

ਤਾਲਿਬਾਨੀ ਦੇ ਸਿਆਸੀ ਮੋਰਚੇ ਇਸਲਾਮਿਕ ਅਮੀਰਾਤ ਆਫ ਅਫਗਾਨਿਸਤਾਨ ਦੇ ਬੁਲਾਰੇ ਸੁਹੈਲ ਸ਼ਾਹੀਨ ਨੇ ਸੋਮਵਾਰ ਨੂੰ ਟਵੀਟ ਕੀਤਾ, ਕਸ਼ਮੀਰ 'ਚ ਜਾਰੀ ਪਾਕਿਸਤਾਨ ਸਪਾਂਸਰ ਜਿਹਾਦ 'ਚ ਤਾਬਿਲਾਨ ਦੇ ਸ਼ਾਮਲ ਹੋਣ ਦੀਆਂ ਖਬਰਾਂ ਗਲਤ ਹਨ। ਕਮਸ਼ੀਰ ਪੂਰੀ ਤਰ੍ਹਾਂ ਭਾਰਤ ਦਾ ਅੰਦਰੂਨੀ ਮਾਮਲਾ ਹੈ ਅਤੇ ਤਾਲਿਬਾਨੀ ਕਿਸੇ ਵੀ ਦੇਸ਼ ਦੇ ਅੰਦਰੂਨੀ ਮਾਮਲਿਆਂ 'ਚ ਦਖਲ ਨਹੀਂ ਦਿੰਦਾ।

ਇਕ ਦਿਨ ਪਹਿਲਾਂ ਸੋਸ਼ਲ ਮੀਡੀਆ 'ਤੇ ਅਜਿਹੀਆਂ ਕਈ ਪੋਸਟ ਆਈਆਂ ਸਨ ਜਿਨ੍ਹਾਂ 'ਚ ਤਾਲਿਬਾਨ ਬੁਲਾਰਾ ਜ਼ਬੀਉੱਲਾਹ ਮੁਜਾਹਿਦ ਦੇ ਹਵਾਲੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਕਸ਼ਮੀਰ ਮੁੱਦਾ ਹੱਲ ਹੋਣ ਤਕ ਭਾਰਤ ਦੇ ਨਾਲ ਦੋਸਤੀ ਸੰਭਵ ਨਹੀਂ। ਇਸ 'ਚ ਇਹ ਵੀ ਦਾਅਵਾ ਕੀਤਾ ਗਿਆ ਸੀ ਕਿ ਤਾਲਿਬਾਨ ਕਾਬੁਲ 'ਤੇ ਕਬਜ਼ਾ ਕਰਨ ਤੋਂ ਬਾਅਦ ਕਸ਼ਮੀਰ ਨੂੰ ਵੀ ਕਾਫਿਰਾਂ ਤੋਂ ਖੋਹ ਲਵੇਗਾ।

ਭਾਰਤ ਨੇ ਕੀਤੀ ਸੀ ਪੜਤਾਲ
ਕਾਬੁਲ ਅਤੇ ਦਿੱਲੀ 'ਚ ਤਾਇਨਾਤ ਡਿਪਲੋਮੈਟਾਂ ਮੁਤਾਬਕ, ਇਨ੍ਹਾਂ ਪੋਸਟਾਂ ਦੇ ਸਾਹਮਣੇ ਆਉੁਂਦੇ ਹੀ ਭਾਰਤ ਬੈਕਚੈਨਲ ਨਾਲ ਇਨ੍ਹਾਂ ਦੀ ਪੁਸ਼ਟੀ ਕਰਨ 'ਚ ਜੁੱਟ ਗਿਆ ਸੀ ਜਿਸ ਦੇ ਕਾਰਣ ਤਾਲਿਬਾਨ ਨੂੰ ਅਗਲੇ ਹੀ ਦਿਨ ਬਿਆਨ ਜਾਰੀ ਕਰ ਸਪੱਸ਼ਟੀਕਰਣ ਦੇਣਾ ਪਿਆ। ਭਾਰਤ ਨੂੰ ਦੱਸਿਆ ਗਿਆ ਕਿ ਸੋਸ਼ਲ ਮੀਡੀਆ 'ਤੇ ਆਈ ਪੋਸਟ ਫਰਜ਼ੀ ਸੀ ਅਤੇ ਇਸ 'ਚ ਤਾਲਿਬਾਨੀ ਦਾ ਪੱਖ ਨਹੀਂ ਦਰਸ਼ਾਇਆ ਗਿਆ ਹੈ।


Karan Kumar

Content Editor

Related News