4 ਘੰਟੇ ਤੋਂ ਜ਼ਿਆਦਾ ਬੈਠ ਕੇ ਟੀ. ਵੀ. ਦੇਖਣ ਨਾਲ ਦਿਲ ਦੀ ਬੀਮਾਰੀ ਦਾ ਖਤਰਾ

07/09/2019 9:03:47 AM

ਲਖਨਊ(ਬਿਊਰੋ)- ਕੰਮ ਦੇ ਦੌਰਾਨ ਲੰਮੇ ਸਮੇਂ ਤੱਕ ਬੈਠਣਾ ਦਿਲ ਲਈ ਓਨਾ ਬੁਰਾ ਨਹੀਂ ਹੋ ਸਕਦਾ, ਜਿੰਨਾ ਕਿ ਟੀ. ਵੀ. ਦੇਖਦੇ ਸਮੇਂ ਬੈਠਣਾ। ਅਮਰੀਕਾ ਦੀ ਕੋਲੰਬੀਆ ਯੂਨੀਵਰਸਿਟੀ ਦੇ ਖੋਜਕਾਰਾਂ ਦੇ ਅਧਿਐਨ ’ਚ ਦੇਖਿਆ ਗਿਆ ਕਿ ਟੀ. ਵੀ. ਦੇਖਣ ਦੌਰਾਨ ਆਰਾਮ ਨਾਲ ਬੈਠਣ ’ਤੇ ਦਿਲ ਦੇ ਰੋਗ ਹੋਣ ਦਾ ਖਦਸ਼ਾ ਵੱਧ ਜਾਂਦਾ ਹੈ। ਹਾਲਾਂਕਿ ਕੁਝ ਸੌਖਾਲੇ ਅਤੇ ਸਖਤ ਕਸਰਤ ਨਾਲ ਲਗਾਤਾਰ ਬੈਠ ਕੇ ਟੀ. ਵੀ. ਦੇਖਣ ਦੇ ਹਾਨੀਕਾਰਕ ਪ੍ਰਭਾਵਾਂ ਨੂੰ ਘੱਟ ਕੀਤਾ ਜਾ ਸਕਦਾ ਹੈ। ਖੋਜ ’ਚ ਦੇਖਿਆ ਗਿਆ ਕਿ ਰੋਜ਼ਾਨਾ ਹਰ ਦਿਨ 4 ਘੰਟੇ ਜਾਂ ਇਸ ਤੋਂ ਵੱਧ ਸਮੇਂ ਤੱਕ ਬੈਠ ਕੇ ਟੀ. ਵੀ. ਦੇਖਣ ਵਾਲਿਆਂ ’ਚ ਦਿਲ ਸਬੰਧੀ ਬੀਮਾਰੀਆਂ ਜ਼ਿਆਦਾ ਦੇਖੀਆਂ ਗਈਆਂ। ਜੇ ਦਿਲ ਨੂੰ ਤੰਦਰੁਸਤ ਰੱਖਣਾ ਹੈ ਤਾਂ ਹਫਤੇ ’ਚ ਘੱਟ ਤੋਂ ਘੱਟ 150 ਮਿੰਟ ਕਸਰਤ ਕਰਨਾ ਜ਼ਰੂਰੀ ਹੈ।

ਕਸਰਤ ਕਰਨ ਨਾਲ ਹਾਰਟ ਡਿਜ਼ੀਜ਼ ਦਾ ਖਤਰਾ 45 ਫੀਸਦੀ ਘੱਟ

ਅਮਰੀਕਨ ਹਾਰਟ ਇੰਸਟੀਚਿਊਟ ਮੁਤਾਬਕ ਹਰ ਵਿਅਕਤੀ ਨੂੰ ਹਰ ਦਿਨ ਘੱਟ ਤੋਂ ਘੱਟ 30 ਮਿੰਟ ਕਸਰਤ ਕਰਨੀ ਚਾਹੀਦੀ ਹੈ। ਰੋਜ਼ਾਨਾ ਕਸਰਤ ਕਰਨ ਵਾਲਿਆਂ ’ਚ ਦਿਲ ਦੇ ਰੋਗ ਦਾ ਖਦਸ਼ਾ ਦੂਜਿਆਂ ਦੀ ਤੁਲਨਾ ’ਚ ਲਗਭਗ 45 ਫੀਸਦੀ ਘੱਟ ਹੋ ਜਾਂਦਾ ਹੈ। ਕੋਲੈਸਟ੍ਰਾਲ ਅਤੇ ਲਿਪਿਡ ਦੇ ਪੱਧਰ ’ਚ ਵੀ ਸੁਧਾਰ ਹੁੰਦਾ ਹੈ। ਬੈਡ ਕੋਲੈਸਟ੍ਰਾਲ ਯਾਨੀ ਐੱਲ. ਡੀ. ਐੱਲ. ਦਾ ਪੱਧਰ ਘੱਟ ਹੁੰਦਾ ਹੈ। ਹਾਲਾਂਕਿ ਗੁਡ ਕੋਲੈਸਟ੍ਰਾਲ ਦੇ ਪੱਧਰ ’ਚ ਸੁਧਾਰ ਲਈ ਵੱਧ ਮਿਹਨਤ ਵਾਲੀ ਕਸਰਤ ਕਰਨਾ ਜ਼ਰੂਰੀ ਹੈ।

manju bala

This news is Content Editor manju bala