ਜਦੋਂ ਵਰਲਡ ਚੈਂਪੀਅਨ ਤਜਾਮੁਲ ਲੱਗੀ ਰਾਜਨਾਥ ਸਿੰਘ ਦੇ ਗਲੇ, ਕਲਿਕ ਕੀਤੀ ਸੈਲਫੀ

06/07/2018 4:41:22 PM

ਸ਼੍ਰੀਨਗਰ (ਬਿਊਰੋ)— ਜੰਮੂ-ਕਸ਼ਮੀਰ ਦੇ ਸ਼੍ਰੀਨਗਰ 'ਚ ਆਯੋਜਿਤ ਸਪੋਰਟਸ ਕਾਨਕਲੇਵ 'ਚ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਤਜਾਮੁਲ ਇਸਲਾਮ ਨੂੰ ਵੀ ਸਨਮਾਨਤ ਕੀਤਾ। 10 ਸਾਲਾਂ ਦੀ ਤਜਾਮੁਲ ਨੇ 2016 'ਚ ਹੋਏ ਵਰਲਡ ਕਿਕ ਬਾਕਸਿੰਗ ਚੈਂਪੀਅਨਸ਼ਿਪ 'ਚ ਭਾਰਤ ਵੱਲੋਂ ਨੁਮਾਇੰਦਗੀ ਕਰਦੇ ਹੋਏ ਗੋਲਡ ਮੈਡਲ ਆਪਣੇ ਨਾਂ ਕੀਤਾ ਸੀ। ਗ੍ਰਹਿ ਮੰਤਰੀ ਨੂੰ ਮਿਲਣ ਸਮੇਂ ਉਹ ਉਨ੍ਹਾਂ ਦੇ ਗਲੇ ਨਾਲ ਲਿਪਟ ਗਈ।

ਤਜਾਮੁਲ ਇਸ ਦੌਰਾਨ ਕਾਫੀ ਖੁਸ਼ ਨਜ਼ਰ ਆਈ ਅਤੇ ਉਸ ਨੇ ਗ੍ਰਹਿ ਮੰਤਰੀ ਦੇ ਨਾਲ-ਨਾਲ ਮੁੱਖ ਮੰਤਰੀ ਮਹਿਬੂਬਾ ਮੁਫਤੀ ਦੇ ਨਾਲ ਸਟੇਜ 'ਤੇ ਸੈਲਫੀ ਵੀ ਕਲਿਕ ਕਰਾਈ। ਤਜਾਮੁਲ ਹੁਣ ਚੌਥੀ ਜਮਾਤ 'ਚ ਪੜ੍ਹਦੀ ਹੈ ਅਤੇ ਬਾਂਦੀਪੋਰਾ ਜ਼ਿਲੇ ਦੀ ਰਹਿਣ ਵਾਲੀ ਹੈ। ਉਸ ਨੇ 2016 'ਚ ਇਟਲੀ ਦੇ ਐਂਡ੍ਰੀਆ 'ਚ ਚੈਂਪੀਅਨਸ਼ਿਪ 'ਚ ਹਿੱਸਾ ਲਿਆ ਸੀ। ਇਸ 'ਚ ਉਸ ਦੇ ਖਿਲਾਫ 19 ਦੇਸ਼ਾਂ ਦੇ ਮੁਕਾਬਲੇਬਾਜ਼ ਵੀ ਸ਼ਾਮਲ ਸਨ।

ਵੇਖੋ ਵੀਡੀਓ

 


ਤਜਾਮੁਲ ਸਮੇਤ ਸੂਬੇ ਦੀਆਂ ਕਈ ਯੁਵਾ ਪ੍ਰਤੀਭਾਵਾਂ ਨਾਲ ਮਿਲਕੇ ਗ੍ਰਹਿ ਮੰਤਰੀ ਵੀ ਬੇਹੱਦ ਖੁਸ਼ ਹੋਏ। ਇਸ ਮੌਕੇ 'ਤੇ ਉਨ੍ਹਾਂ ਕਿਹਾ ਕਿ ਸਪੋਰਟਸ ਅਤੇ ਵਿੱਦਿਆ ਦੀ ਤਾਕਤ ਨਾਲ ਸੂਬੇ ਦੇ ਲੋਕਾਂ ਦਾ ਭਵਿੱਖ ਬਦਲਿਆ ਜਾ ਸਕਦਾ ਹੈ। ਰਾਜਨਾਥ ਨੇ ਕਿਹਾ ਕਿ ਇਸ ਦੇ ਜ਼ਰੀਏ ਹੀ ਸੂਬੇ ਦੇ ਨੌਜਵਾਨਾਂ ਨੂੰ ਸਹੀ ਰਸਤਾ ਬਣਾਉਣ 'ਚ ਆਸਾਨੀ ਹੋਵੇਗੀ। ਉਨ੍ਹਾਂ ਕਿਹਾ ਕਿ ਜੰਮੂ ਕਸ਼ਮੀਰ ਦੇ ਨੌਜਵਾਨਾਂ ਨੂੰ ਰੋਜ਼ਗਾਰ ਮਿਲੇ, ਇਸ ਲਈ ਕੇਂਦਰ ਤੇ ਸੂਬਾ ਸਰਕਾਰਾਂ ਕੰਮ ਕਰ ਰਹੀਆਂ ਹਨ।ਗ੍ਰਹਿ ਮੰਤਰੀ ਨੇ ਦੱਸਿਆ ਕਿ ਸੂਬੇ 'ਚ ਕਈ ਜਗ੍ਹਾ ਸਟੇਡੀਅਮ ਬਣਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ। ਇਸ ਦੇ ਲਈ ਫੰਡ ਵੀ ਮੁਹੱਈਆ ਕਰਾਇਆ ਜਾ ਚੁੱਕਾ ਹੈ।