ਤਾਜ ਮਾਨਸਿੰਘ ਦੀ ਖੁੱਲ੍ਹੀ ਨੀਲਾਮੀ ਹੋਵੇਗੀ- ਕੇਜਰੀਵਾਲ

03/02/2017 6:00:57 PM

ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਲੁਟੀਅਨ ਜੋਨ ''ਚ ਸਥਿਤ ਪੰਜ ਸਿਤਾਰਾ ਹੋਟਲ ਤਾਜ ਮਾਨਸਿੰਘ ਦੀ ਖੁੱਲ੍ਹੀ ਨੀਲਾਮੀ ਕੀਤੀ ਜਾਵੇਗੀ। ਸ਼੍ਰੀ ਕੇਜਰੀਵਾਲ ਨੇ ਕਿਹਾ ਕਿ ਇਹ ਫੈਸਲਾ ਵੀਰਵਾਰ ਨੂੰ ਨਵੀਂ ਦਿੱਲੀ ਨਗਰ ਪਾਲਿਕਾ ਪ੍ਰੀਸ਼ਦ (ਐੱਨ.ਡੀ.ਐੱਮ.ਸੀ.) ਦੀ ਬੈਠਕ ''ਚ ਕੀਤਾ ਗਿਆ। ਟਵੀਟ ਰਾਹੀਂ ਇਸ ਫੈਸਲੇ ਦੀ ਜਾਣਕਾਰੀ ਦਿੰਦੇ ਹੋਏ ਕੇਜਰੀਵਾਲ ਨੇ ਦੱਸਿਆ ਕਿ ਬੈਠਕ ''ਚ ਇਸ ਤੋਂ ਇਲਾਵਾ ਜਨਪੱਥ ਸਥਿਤ ਲੀ ਮੈਰੀਡੀਅਨ ਹੋਟਲ ਦਾ ਲਾਇਸੈਂਸ ਵੀ ਰੱਦ ਕਰਨ ਦਾ ਫੈਸਲਾ ਕੀਤਾ ਗਿਆ ਹੈ। ਹੋਟਲ ''ਤੇ ਪ੍ਰੀਸ਼ਦ ਦੇ ਕਰੋੜਾਂ ਰੁਪਏ ਬਕਾਇਆ ਦੱਸੇ ਜਾ ਰਹੇ ਹਨ। ਤਾਜ ਮਾਨਸਿੰਘ ਹੋਟਲ ਦਾ ਲਾਇਸੈਂਸ ਟਾਟਾ ਸਮੂਹ ਦੀ ਕੰਪਨੀ ਇੰਡੀਅਨ ਹੋਟਲਸ ਕੰਪਨੀ ਲਿਮਟਿਡ (ਆਈ.ਐੱਚ.ਸੀ.ਐੱਲ.) ਕਰਦੀ ਹੈ। ਦਿੱਲੀ ਹਾਈ ਕੋਰਟ ਨੇ ਪਿਛਲੇ ਸਾਲ 27 ਅਕਤੂਬਰ ਨੂੰ ਕੰਪਨੀ ਦੀ ਪ੍ਰੀਸ਼ਦ ਦੇ ਹੋਟਲ ਦੀ ਨੀਲਾਮੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਖਾਰਜ ਕਰ ਦਿੱਤੀ ਸੀ। ਤਾਜ ਸਮੂਹ ਨੇ ਦਿੱਲੀ ਹਾਈ ਕੋਰਟ ਨੇ ਨੀਲਾਮੀ ਰੱਦ ਕਰਨ ਦੇ ਫੈਸਲੇ ਨੂੰ ਸੁਪਰੀਮ ਕੋਰਟ ''ਚ ਚੁਣੌਤੀ ਦਿੱਤੀ ਹੋਈ ਹੈ। ਸੁਪਰੀਮ ਕੋਰਟ ਨੇ ਪਿਛਲੀ ਸੁਣਵਾਈ ਦੌਰਾਨ ਪ੍ਰੀਸ਼ਦ ਨੂੰ ਆਪਣੇ ਫੈਸਲੇ ''ਤੇ ਮੁੜ ਵਿਚਾਰ ਕਰਨ ਲਈ ਕਿਹਾ ਸੀ। ਪ੍ਰੀਸ਼ਦ ਦਾ ਕਹਿਣਾ ਹੈ ਕਿ ਉਸ ਨੇ ਤਾਜ ਸਮੂਹ ਨੂੰ ਇਸ ਸੰਪਤੀ ਲਈ 33 ਸਾਲ ਦਾ ਪੱਟਾ ਦਿੱਤਾ ਹੋਇਆ ਸੀ ਅਤੇ ਉਹ ਇਸ ਦਾ ਨਵੀਕਰਨ ਨਹੀਂ ਕਰੇਗੀ।
ਦੂਜੇ ਪਾਸੇ ਤਾਜ ਸਮੂਹ ਦਾ ਕਹਿਣਾ ਹੈ ਕਿ ਉਹ ਹੋਟਲ ਚਲਾਉਮ ਲਈ ਬਾਜ਼ਾਰ ਮੁੱਲ ਦੇਣ ਲਈ ਤਿਆਰ ਹੈ ਪਰ ਉਹ ਖੁੱਲ੍ਹੀ ਨੀਲਾਮੀ ਦੇ ਪੱਖ ''ਚ ਨਹੀਂ ਹੈ। ਉਸ ਦਾ ਕਹਿਣਾ ਹੈ ਕਿ ਜੇਕਰ ਨੀਲਾਮੀ ਕੀਤੀ ਜਾਂਦੀ ਹੈ ਤਾਂ ਬੋਲੀ ਲਾਉਣ ਦਾ ਪਹਿਲਾ ਹੱਕ ਉਸ ਦਾ ਹੋਣਾ ਚਾਹੀਦਾ ਅਤੇ ਉਸ ਦੇ ਇਨਕਾਰ ਕਰਨ ਤੋਂ ਬਾਅਦ ਹੀ ਕਿਸੇ ਹੋਰ ਨੂੰ ਇਹ ਮੌਕਾ ਦਿੱਤਾ ਜਾਵੇ। ਲੁਟੀਅਨ ਜੋਂਸ ''ਚ ਸਥਿਤ 11 ਮੰਜ਼ਲਾ ਇਸ ਪੰਜ ਸਿਤਾਰਾ ਹੋਟਲ ਨੂੰ ਚਲਾਉਣ ਲਈ ਆਈ.ਐੱਚ.ਸੀ.ਐੱਲ. ਅਤੇ ਐੱਨ.ਡੀ.ਐੱਮ.ਸੀ. ਨੇ 1978 ''ਚ ਸਾਂਝਾ ਉੱਦਮ ਸਮਝੌਤਾ ਕੀਤਾ ਸੀ। ਸਮਝੌਤੇ ਦੇ ਅਧੀਨ ਜ਼ਮੀਨ ਅਤੇ ਨਿਰਮਾਣ ਦੀ ਲਾਗਤ ਪ੍ਰੀਸ਼ਦ ਨੂੰ ਵਹਿਨ ਕਰਦੀ ਸੀ ਅਤੇ ਤਾਜ ਸਮੂਹ ਨੂੰ ਇਸ ਦੇ ਚਾਲਨ ਅਤੇ ਸਾਂਭ-ਸੰਭਾਲ ਦਾ ਖਰਚਾ ਚੁੱਕਣਾ ਸੀ। ਸਮਝੌਤੇ ਦੇ ਅਧੀਨ ਲਾਇਸੈਂਸ ਦੀ ਮਿਆਦ 2011 ''ਚ ਖਤਮ ਹੋ ਗਈ ਸੀ ਅਤੇ ਇਸ ਤੋਂ ਬਾਅਦ 31 ਜਨਵਰੀ 2016 ਤੱਕ ਕੰਪਨੀ ਨੂੰ ਤਦਰਥ ਦੇ ਆਧਾਰ ''ਤੇ ਇਸ ਨੂੰ ਚਲਾਉਣ ਦੀ ਮਨਜ਼ੂਰੀ ਦਿੱਤੀ ਗਈ ਸੀ।

Disha

This news is News Editor Disha