ਤਾਜ ਮਹੱਲ ਦੇਖਣ ਲਈ ਅੱਜ ਤੋਂ 50 ਦੀ ਥਾਂ 250 ਰੁਪਏ ਲੱਗਣਗੇ

12/09/2018 8:18:45 PM

ਆਗਰਾ (ਗੌਰਵ)-ਤਾਜ ਮਹੱਲ ਦੇਖਣਾ ਸੋਮਵਾਰ ਤੋਂ ਮਹਿੰਗਾ ਹੋ ਜਾਵੇਗਾ। 10 ਦਸੰਬਰ ਨੂੰ ਨਵੀਂ ਵਿਵਸਥਾ ਲਾਗੂ ਹੋ ਜਾਵੇਗੀ। ਇਸ ਅਧੀਨ 50 ਰੁਪਏ ਦੀ ਥਾਂ 250 ਰੁਪਏ ਲੱਗਣਗੇ। ਏ. ਐੱਸ. ਆਈ. ਵਲੋਂ ਤਾਜ ਮਹੱਲ ’ਤੇ ਭੀੜ ਘਟਾਉਣ ਲਈ ਨਵੀਂ ਟਿਕਟ ਦਰ ਲਾਗੂ ਕੀਤੀ ਗਈ ਹੈ।

ਹੁਣ ਤਕ ਭਾਰਤੀ ਸੈਲਾਨੀ 50 ਰੁਪਏ ਵਿਚ ਅਤੇ ਵਿਦੇਸ਼ੀ ਸੈਲਾਨੀ 1100 ਰੁਪਏ ਵਿਚ ਪੂਰੇ ਤਾਜ ਮਹੱਲ ਖੇਤਰ ਦਾ ਦੀਦਾਰ ਕਰ ਲੈਂਦੇ ਸਨ। ਹੁਣ ਭਾਰਤੀ ਸੈਲਾਨੀਆਂ ਨੂੰ 250 ਰੁਪਏ ਤੇ ਵਿਦੇਸ਼ੀ ਮਹਿਮਾਨਾਂ ਨੂੰ 1300 ਦੇਣੇ ਹੋਣਗੇ। 200 ਰੁਪਏ ਦੀ ਵਾਧੂ ਫੀਸ ਸ਼ਾਹਜਹਾਂ ਅਤੇ ਮੁਮਤਾਜ਼ ਦੀਆਂ ਕਬਰਾਂ ਵਾਲੇ ਮੁੱਖ ਗੁੰਬਦ ਤਕ ਜਾਣ ਲਈ ਲਾਈ ਗਈ ਹੈ।

Sunny Mehra

This news is Content Editor Sunny Mehra