ਟੀ.ਬੀ. ਦੀ ਰੋਕਥਾਮ ਲਈ ਨਵੀਂ ਵੈਕਸੀਨ ਬਣਾਉਣ ਦੀ ਤਿਆਰੀ

02/22/2018 12:19:37 AM

ਨਵੀਂ ਦਿੱਲੀ— ਟੀ.ਬੀ. ਦੇ ਖਾਤਮੇ ਅਤੇ ਇਸ 'ਤੇ ਲਗਾਮ ਲਾਉਣ ਦੇ ਮਕਸਦ ਨਾਲ ਇਕ ਨਵੀਂ ਵੈਕਸੀਨ ਦਾ ਵਿਕਾਸ ਕਰਨ ਲਈ ਸਾਰੇ ਦੇਸ਼ਾਂ ਨੂੰ ਇਕਜੁੱਟ ਹੋਣ ਦੀ ਅਪੀਲ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਟੀ.ਬੀ. ਦੀ ਬੀ.ਸੀ.ਜੀ. ਵੈਕਸੀਨ ਹੁਣ ਜ਼ਿਆਦਾ ਮਦਦਗਾਰ ਸਾਬਤ ਨਹੀਂ ਹੋ ਰਹੀ ਅਤੇ ਇਕ ਨਵੀਂ ਵੈਕਸੀਨ ਦੇ ਵਿਕਾਸ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ।ਭਾਰਤ ਸਮੇਤ ਕਈ ਦੇਸ਼ਾਂ ਵਿਚ ਇਸ 'ਤੇ ਵਿਸ਼ਵ ਸਿਹਤ ਸੰਗਠਨ ਦੀ ਅਗਵਾਈ 'ਚ ਕੰਮ ਚੱਲ ਰਿਹਾ ਹੈ। ਇਸ ਮਕਸਦ ਨਾਲ ਮੰਗਲਵਾਰ ਇਕ ਸੰਮੇਲਨ ਦਾ ਆਯੋਜਨ ਕੀਤਾ ਗਿਆ, ਜਿਸ 'ਚ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ (ਆਈ.ਸੀ.ਐੱਮ.ਸੀ.) ਦੀ ਡੀ.ਡੀ. ਸੌਮਯਾ ਵਿਸ਼ਵਨਾਥਨ ਨੇ ਕਿਹਾ ਕਿ ਭਾਰਤ ਟੀ. ਬੀ. ਦੀ ਨਵੀਂ ਵੈਕਸੀਨ ਦੇ ਵਿਕਾਸ ਲਈ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ। ਇਸ ਵਾਰ ਦੇ ਬਜਟ ਵਿਚ ਟੀ.ਬੀ. ਦੇ ਮਰੀਜ਼ਾਂ ਨੂੰ ਹਰ ਮਹੀਨੇ 500 ਰੁਪਏ ਪੋਸ਼ਕ ਭੋਜਨ ਲਈ ਦਿੱਤੇ ਜਾਣ ਦਾ ਐਲਾਨ ਵੀ ਕੀਤਾ ਗਿਆ ਹੈ।